23 ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਯੂਸੁਫ਼ ਨੂੰ ਉਨ੍ਹਾਂ ਦੀਆਂ ਗੱਲਾਂ ਸਮਝ ਆ ਰਹੀਆਂ ਸਨ। ਉਹ ਉਨ੍ਹਾਂ ਨਾਲ ਇਕ ਅਨੁਵਾਦਕ ਦੇ ਜ਼ਰੀਏ ਗੱਲ ਕਰ ਰਿਹਾ ਸੀ। 24 ਇਸ ਲਈ ਉਹ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕਿਤੇ ਹੋਰ ਜਾ ਕੇ ਰੋਣ ਲੱਗ ਪਿਆ।+ ਫਿਰ ਉਸ ਨੇ ਵਾਪਸ ਆ ਕੇ ਦੁਬਾਰਾ ਉਨ੍ਹਾਂ ਨਾਲ ਗੱਲ ਕੀਤੀ ਅਤੇ ਸ਼ਿਮਓਨ ਨੂੰ ਫੜ ਕੇ+ ਉਨ੍ਹਾਂ ਦੇ ਸਾਮ੍ਹਣੇ ਬੰਨ੍ਹ ਦਿੱਤਾ।+