ਸੋਮਵਾਰ 28 ਜੁਲਾਈ
ਪਰਮੇਸ਼ੁਰ ਜਿਹੜਾ ਤੁਹਾਡੇ ਨਾਲ ਹੈ, ਸ਼ੈਤਾਨ ਨਾਲੋਂ ਤਾਕਤਵਰ ਹੈ ਜਿਹੜਾ ਦੁਨੀਆਂ ਨਾਲ ਹੈ।—1 ਯੂਹੰ. 4:4.
ਜਦੋਂ ਕਦੇ ਤੁਹਾਨੂੰ ਡਰ ਲੱਗੇ, ਤਾਂ ਸੋਚੋ ਕਿ ਯਹੋਵਾਹ ਆਉਣ ਵਾਲੇ ਸਮੇਂ ਵਿਚ ਕੀ ਕਰੇਗਾ ਜਦੋਂ ਸ਼ੈਤਾਨ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। 2014 ਦੇ ਵੱਡੇ ਸੰਮੇਲਨ ਵਿਚ ਇਕ ਪ੍ਰਦਰਸ਼ਨ ਦਿਖਾਇਆ ਗਿਆ ਸੀ ਕਿ ਇਕ ਪਿਤਾ ਆਪਣੇ ਪਰਿਵਾਰ ਨਾਲ ਚਰਚਾ ਕਰ ਰਿਹਾ ਸੀ ਕਿ ਜੇ 2 ਤਿਮੋਥਿਉਸ 3:1-5 ਵਿਚ ਨਵੀਂ ਦੁਨੀਆਂ ਬਾਰੇ ਦੱਸਿਆ ਗਿਆ ਹੁੰਦਾ, ਤਾਂ ਸ਼ਾਇਦ ਉਸ ਵਿਚ ਇਹ ਲਿਖਿਆ ਹੁੰਦਾ: “ਨਵੀਂ ਦੁਨੀਆਂ ਵਿਚ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ। ਕਿਉਂਕਿ ਉਸ ਵੇਲੇ ਲੋਕ ਦੂਜਿਆਂ ਨੂੰ ਪਿਆਰ ਕਰਨ ਵਾਲੇ, ਸੱਚਾਈ ਨਾਲ ਪਿਆਰ ਕਰਨ ਵਾਲੇ, ਅਧੀਨ, ਨਿਮਰ, ਪਰਮੇਸ਼ੁਰ ਦੀ ਤਾਰੀਫ਼ ਕਰਨ ਵਾਲੇ, ਮਾਤਾ-ਪਿਤਾ ਦਾ ਕਹਿਣਾ ਮੰਨਣ ਵਾਲੇ, ਸ਼ੁਕਰ ਕਰਨ ਵਾਲੇ, ਵਫ਼ਾਦਾਰ, ਪਰਿਵਾਰ ਨਾਲ ਮੋਹ ਕਰਨ ਵਾਲੇ, ਹਰ ਗੱਲ ʼਤੇ ਰਾਜ਼ੀ ਹੋਣ ਵਾਲੇ, ਹਮੇਸ਼ਾ ਦੂਜਿਆਂ ਦੀ ਤਾਰੀਫ਼ ਕਰਨ ਵਾਲੇ, ਸੰਜਮੀ, ਨਰਮ, ਭਲਾਈ ਨਾਲ ਪਿਆਰ ਕਰਨ ਵਾਲੇ, ਭਰੋਸੇਮੰਦ, ਢਲ਼ਣ ਵਾਲੇ ਅਤੇ ਹਲੀਮ ਹੋਣਗੇ। ਉਹ ਮੌਜ-ਮਸਤੀ ਨਾਲ ਪਿਆਰ ਕਰਨ ਦੀ ਬਜਾਇ ਪਰਮੇਸ਼ੁਰ ਨਾਲ ਪਿਆਰ ਕਰਨ ਵਾਲੇ ਹੋਣਗੇ ਅਤੇ ਦਿਲੋਂ ਉਸ ਦੀ ਭਗਤੀ ਕਰਨਗੇ। ਇਨ੍ਹਾਂ ਲੋਕਾਂ ਵਿਚ ਰਹਿ।” ਕੀ ਤੁਸੀਂ ਆਪਣੇ ਘਰਦਿਆਂ ਜਾਂ ਭੈਣਾਂ-ਭਰਾਵਾਂ ਨਾਲ ਇਸ ਬਾਰੇ ਚਰਚਾ ਕਰਦੇ ਹੋ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ? w24.01 6 ਪੈਰੇ 13-14
ਮੰਗਲਵਾਰ 29 ਜੁਲਾਈ
ਮੈਂ ਤੇਰੇ ਤੋਂ ਖ਼ੁਸ਼ ਹਾਂ।—ਲੂਕਾ 3:22.
ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਮਨਜ਼ੂਰ ਕਰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਯਹੋਵਾਹ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।” (ਜ਼ਬੂ. 149:4) ਪਰ ਕਦੇ-ਕਦੇ ਸ਼ਾਇਦ ਅਸੀਂ ਬਹੁਤ ਨਿਰਾਸ਼ ਹੋ ਜਾਈਏ ਅਤੇ ਸੋਚਣ ਲੱਗ ਪਈਏ, ‘ਕੀ ਯਹੋਵਾਹ ਮੇਰੇ ਤੋਂ ਖ਼ੁਸ਼ ਹੈ?’ ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕਈ ਵਫ਼ਾਦਾਰ ਸੇਵਕਾਂ ਦੇ ਮਨ ਵਿਚ ਵੀ ਅਜਿਹੇ ਖ਼ਿਆਲ ਆਏ ਸਨ। (1 ਸਮੂ. 1:6-10; ਅੱਯੂ. 29:2, 4; ਜ਼ਬੂ. 51:11) ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨਾਮੁਕੰਮਲ ਇਨਸਾਨ ਵੀ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਨ। ਪਰ ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਯਿਸੂ ਮਸੀਹ ʼਤੇ ਨਿਹਚਾ ਕਰਨ ਅਤੇ ਬਪਤਿਸਮਾ ਲੈਣ ਦੀ ਲੋੜ ਹੈ। (ਯੂਹੰ. 3:16) ਬਪਤਿਸਮਾ ਲੈ ਕੇ ਅਸੀਂ ਜ਼ਾਹਰ ਕਰਦੇ ਹਾਂ ਕਿ ਅਸੀਂ ਆਪਣੇ ਪਾਪਾਂ ਤੋਂ ਤੋਬਾ ਕੀਤੀ ਹੈ ਅਤੇ ਪਰਮੇਸ਼ੁਰ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਉਸ ਦੀ ਮਰਜ਼ੀ ਪੂਰੀ ਕਰਾਂਗੇ। (ਰਸੂ. 2:38; 3:19) ਇੱਦਾਂ ਕਰ ਕੇ ਅਸੀਂ ਯਹੋਵਾਹ ਦੇ ਦੋਸਤ ਬਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਤੋਂ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਜੇ ਅਸੀਂ ਆਪਣੇ ਸਮਰਪਣ ਦੇ ਵਾਅਦੇ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਯਹੋਵਾਹ ਸਾਡੇ ਤੋਂ ਖ਼ੁਸ਼ ਹੋਵੇਗਾ ਅਤੇ ਸਾਨੂੰ ਆਪਣਾ ਦੋਸਤ ਮੰਨੇਗਾ।—ਜ਼ਬੂ. 25:14. w24.03 26 ਪੈਰੇ 1-2
ਬੁੱਧਵਾਰ 30 ਜੁਲਾਈ
ਪਰ ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।—ਰਸੂ. 4:20.
ਜੇ ਸਰਕਾਰੀ ਅਧਿਕਾਰੀ ਸਾਨੂੰ ਪ੍ਰਚਾਰ ਕਰਨ ਤੋਂ ਮਨ੍ਹਾ ਕਰਦੇ ਹਨ, ਤਾਂ ਅਸੀਂ ਰਸੂਲਾਂ ਦੀ ਰੀਸ ਕਰਦਿਆਂ ਪ੍ਰਚਾਰ ਕਰਦੇ ਰਹਿ ਸਕਦੇ ਹਾਂ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਪ੍ਰਚਾਰ ਦਾ ਕੰਮ ਪੂਰਾ ਕਰਨ ਵਿਚ ਜ਼ਰੂਰ ਸਾਡੀ ਮਦਦ ਕਰੇਗਾ। ਇਸ ਲਈ ਅਸੀਂ ਹਿੰਮਤ ਅਤੇ ਬੁੱਧ ਲਈ ਪ੍ਰਾਰਥਨਾ ਕਰਨ ਦੇ ਨਾਲ-ਨਾਲ ਮੁਸ਼ਕਲਾਂ ਸਹਿਣ ਲਈ ਵੀ ਯਹੋਵਾਹ ਤੋਂ ਮਦਦ ਮੰਗੋ। ਸਾਡੇ ਵਿੱਚੋਂ ਕਈ ਜਣੇ ਬੀਮਾਰ ਹਨ, ਕਿਸੇ ਕਾਰਨ ਕਰਕੇ ਨਿਰਾਸ਼-ਪਰੇਸ਼ਾਨ ਹਨ, ਕਈ ਆਪਣਿਆਂ ਦੀ ਮੌਤ ਦਾ ਗਮ ਸਹਿ ਰਹੇ ਹਨ, ਕਈਆਂ ਦੇ ਪਰਿਵਾਰ ਵਿਚ ਕੋਈ ਸਮੱਸਿਆ ਹੈ, ਕਈਆਂ ਦਾ ਵਿਰੋਧ ਕੀਤਾ ਜਾਂਦਾ ਹੈ ਜਾਂ ਕਈ ਜਣੇ ਹੋਰ ਮੁਸ਼ਕਲਾਂ ਸਹਿ ਰਹੇ ਹਨ। ਮਹਾਂਮਾਰੀਆਂ ਅਤੇ ਯੁੱਧਾਂ ਵਗੈਰਾ ਕਰਕੇ ਇਹ ਮੁਸ਼ਕਲਾਂ ਸਹਿਣੀਆਂ ਹੋਰ ਵੀ ਔਖੀਆਂ ਹੋ ਗਈਆਂ ਹਨ। ਇਸ ਤਰ੍ਹਾਂ ਦੇ ਹਾਲਾਤਾਂ ਵਿਚ ਯਹੋਵਾਹ ਅੱਗੇ ਆਪਣਾ ਦਿਲ ਜ਼ਰੂਰ ਖੋਲ੍ਹੋ। ਜਿਸ ਤਰ੍ਹਾਂ ਤੁਸੀਂ ਆਪਣੇ ਕਿਸੇ ਕਰੀਬੀ ਦੋਸਤ ਨੂੰ ਆਪਣੇ ਦਿਲ ਦਾ ਹਾਲ ਦੱਸਦੇ ਹੋ, ਉਸੇ ਤਰ੍ਹਾਂ ਯਹੋਵਾਹ ਨੂੰ ਵੀ ਦੱਸੋ ਕਿ ਤੁਹਾਡੇ ʼਤੇ ਕੀ ਬੀਤ ਰਹੀ ਹੈ। ਪੂਰਾ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ “ਖ਼ਾਤਰ ਕਦਮ ਚੁੱਕੇਗਾ।” (ਜ਼ਬੂ. 37:3, 5) ਪ੍ਰਾਰਥਨਾ ਕਰਦੇ ਰਹਿਣ ਨਾਲ ਅਸੀਂ ‘ਧੀਰਜ ਨਾਲ ਕਸ਼ਟ ਸਹਿ’ ਸਕਾਂਗੇ। (ਰੋਮੀ. 12:12) ਯਹੋਵਾਹ ਜਾਣਦਾ ਹੈ ਕਿ ਉਸ ਦੇ ਸੇਵਕ ਕਿਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਹੇ ਹਨ ਅਤੇ “ਉਹ ਮਦਦ ਲਈ ਉਨ੍ਹਾਂ ਦੀ ਦੁਹਾਈ ਸੁਣਦਾ ਹੈ।”—ਜ਼ਬੂ. 145:18, 19. w23.05 5-6 ਪੈਰੇ 12-15