28 ਜੁਲਾਈ–3 ਅਗਸਤ
ਕਹਾਉਤਾਂ 24
ਗੀਤ 38 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨ ਲਈ ਖ਼ੁਦ ਨੂੰ ਮਜ਼ਬੂਤ ਕਰੋ
(10 ਮਿੰਟ)
ਗਿਆਨ ਅਤੇ ਬੁੱਧ ਹਾਸਲ ਕਰਦੇ ਰਹੋ (ਕਹਾ 24:5; it-2 610 ਪੈਰਾ 8)
ਨਿਰਾਸ਼ ਹੋਣ ਦੇ ਬਾਵਜੂਦ ਵੀ ਪਰਮੇਸ਼ੁਰੀ ਕੰਮਾਂ ਵਿਚ ਲੱਗੇ ਰਹੋ (ਕਹਾ 24:10; w09 12/15 18 ਪੈਰੇ 12-13)
ਪਰਮੇਸ਼ੁਰ ਲਈ ਪਿਆਰ ਅਤੇ ਉਸ ʼਤੇ ਪੱਕੀ ਨਿਹਚਾ ਹੋਣ ਕਰਕੇ ਅਸੀਂ ਔਖੀਆਂ ਘੜੀਆਂ ਵਿੱਚੋਂ ਲੰਘ ਸਕਦੇ ਹਾਂ (ਕਹਾ 24:16; w20.12 15)
2. ਹੀਰੇ-ਮੋਤੀ
(10 ਮਿੰਟ)
ਕਹਾ 24:27—ਇਸ ਆਇਤ ਤੋਂ ਅਸੀਂ ਕੀ ਸਿੱਖਦੇ ਹਾਂ? (w09 10/15 12)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 24:1-20 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਮੌਕਾ ਮਿਲਣ ਤੇ ਗਵਾਹੀ। ਤੁਹਾਡੇ ਗਵਾਹੀ ਦੇਣ ਤੋਂ ਪਹਿਲਾਂ ਹੀ ਗੱਲਬਾਤ ਖ਼ਤਮ ਹੋ ਜਾਂਦੀ ਹੈ। (lmd ਪਾਠ 2 ਨੁਕਤਾ 4)
5. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 3 ਨੁਕਤਾ 4)
6. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਵਿਅਕਤੀ ਨੂੰ ਦੱਸੋ ਕਿ ਅਸੀਂ ਬਾਈਬਲ ਸਟੱਡੀ ਕਿੱਦਾਂ ਕਰਾਉਂਦੇ ਹਾਂ ਅਤੇ ਉਸ ਨੂੰ “ਬਾਈਬਲ ਤੋਂ ਸਿੱਖੋ” ਸੰਪਰਕ ਕਾਰਡ ਦਿਓ। (lmd ਪਾਠ 4 ਨੁਕਤਾ 3)
7. ਭਾਸ਼ਣ
(3 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 11—ਵਿਸ਼ਾ: ਪਰਮੇਸ਼ੁਰ ਸਾਡੇ ਨਾਲ ਗੱਲਬਾਤ ਕਰਦਾ ਹੈ। (th ਪਾਠ 6)
ਗੀਤ 99
8. ਔਖੀਆਂ ਘੜੀਆਂ ਦੌਰਾਨ ਇਕ-ਦੂਜੇ ਦੀ ਮਦਦ ਕਰੋ
(15 ਮਿੰਟ) ਚਰਚਾ।
ਅਚਾਨਕ ਕੋਈ ਵੀ ਮਹਾਂਮਾਰੀ ਫੈਲ ਸਕਦੀ ਹੈ, ਕੁਦਰਤੀ ਆਫ਼ਤ ਆ ਸਕਦੀ ਹੈ, ਦੰਗੇ-ਫ਼ਸਾਦ, ਯੁੱਧ ਤੇ ਜ਼ੁਲਮ ਹੋ ਸਕਦੇ ਹਨ। ਇੱਦਾਂ ਦੀਆਂ ਔਖੀਆਂ ਘੜੀਆਂ ਦੌਰਾਨ ਸਾਡੇ ਭੈਣ-ਭਰਾ ਇਕ-ਦੂਜੇ ਦੀ ਮਦਦ ਕਰਦੇ ਹਨ ਤੇ ਇਕ-ਦੂਜੇ ਨੂੰ ਹੌਸਲਾ ਦਿੰਦੇ ਹਨ। ਚਾਹੇ ਕਿ ਸਾਡੇ ʼਤੇ ਇੱਦਾਂ ਦੀਆਂ ਮੁਸ਼ਕਲਾਂ ਨਾ ਵੀ ਆਈਆਂ ਹੋਣ, ਪਰ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਦਰਦ ਸਮਝਦੇ ਹਾਂ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।—1 ਕੁਰਿੰ 12:25, 26.
1 ਰਾਜਿਆਂ 13:6 ਅਤੇ ਯਾਕੂਬ 5:16ਅ ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਦੂਜਿਆਂ ਦੀ ਖ਼ਾਤਰ ਕੀਤੀਆਂ ਪਰਮੇਸ਼ੁਰ ਦੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਾ ਜ਼ਬਰਦਸਤ ਅਸਰ ਕਿਉਂ ਹੁੰਦਾ ਹੈ?
ਮਰਕੁਸ 12:42-44 ਅਤੇ 2 ਕੁਰਿੰਥੀਆਂ 8:1-4 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਭਾਵੇਂ ਕਿ ਸਾਡੇ ਤੋਂ ਜ਼ਿਆਦਾ ਪੈਸੇ ਜਾਂ ਚੀਜ਼ਾਂ ਨਹੀਂ ਹਨ ਅਤੇ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਨ ਦੁਨੀਆਂ ਭਰ ਲਈ ਦਿੱਤੇ ਜਾਂਦੇ ਦਾਨ ਵਿਚ ਅਸੀਂ ਜ਼ਿਆਦਾ ਪੈਸੇ ਨਹੀਂ ਪਾ ਸਕਦੇ, ਫਿਰ ਵੀ ਸਾਨੂੰ ਇੱਦਾਂ ਕਰਨ ਤੋਂ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ?
ਪਾਬੰਦੀ ਦੌਰਾਨ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣਾ ਵੀਡੀਓ ਚਲਾਓ।ਫਿਰ ਹਾਜ਼ਰੀਨ ਤੋਂ ਪੁੱਛੋ:
ਸਾਡੇ ਭੈਣਾਂ-ਭਰਾਵਾਂ ਨੇ ਕਿਹੜੀਆਂ ਕੁਰਬਾਨੀਆਂ ਕੀਤੀਆਂ ਤਾਂਕਿ ਉਹ ਪੂਰਬੀ ਯੂਰਪ ਵਿਚ ਰਹਿੰਦੇ ਮਸੀਹੀਆਂ ਦੀ ਮਦਦ ਕਰ ਸਕਣ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਸੀ?
ਪਾਬੰਦੀ ਦੇ ਬਾਵਜੂਦ ਸਾਡੇ ਭੈਣਾਂ-ਭਰਾਵਾਂ ਨੇ ਇਕੱਠੇ ਹੋਣ ਅਤੇ ਇਕ-ਦੂਜੇ ਨੂੰ ਹੌਸਲਾ ਦੇਣ ਦੇ ਹੁਕਮ ਨੂੰ ਕਿਵੇਂ ਮੰਨਿਆ? —ਇਬ 10:24, 25
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 19 ਪੈਰੇ 6-13