-
ਬਿਵਸਥਾ ਸਾਰ 33:13-17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਸ ਨੇ ਯੂਸੁਫ਼ ਬਾਰੇ ਕਿਹਾ:+
“ਯਹੋਵਾਹ ਉਸ ਦੀ ਜ਼ਮੀਨ ʼਤੇ ਬਰਕਤ ਪਾਵੇ,+
ਇਸ ਉੱਤੇ ਆਕਾਸ਼ੋਂ ਵਧੀਆ-ਵਧੀਆ ਚੀਜ਼ਾਂ ਵਰ੍ਹਾਵੇ,
ਇਸ ਨੂੰ ਤ੍ਰੇਲ ਅਤੇ ਜ਼ਮੀਨ ਹੇਠਲੇ ਪਾਣੀਆਂ ਨਾਲ ਸਿੰਜੇ,+
14 ਉਸ ਨੂੰ ਵਧੀਆ-ਵਧੀਆ ਚੀਜ਼ਾਂ ਦੇਵੇ ਜੋ ਸੂਰਜ ਕਰਕੇ ਉੱਗਦੀਆਂ ਹਨ
ਅਤੇ ਹਰ ਮਹੀਨੇ ਭਰਪੂਰ ਪੈਦਾਵਾਰ ਦੇਵੇ,+
15 ਯੁਗਾਂ-ਯੁਗਾਂ ਤੋਂ ਖੜ੍ਹੇ ਪਹਾੜਾਂ* ਦੀਆਂ ਸਭ ਤੋਂ ਵਧੀਆ ਚੀਜ਼ਾਂ ਦੇਵੇ+
ਅਤੇ ਸਦਾ ਕਾਇਮ ਰਹਿਣ ਵਾਲੀਆਂ ਪਹਾੜੀਆਂ ਦੀਆਂ ਵਧੀਆ-ਵਧੀਆ ਚੀਜ਼ਾਂ ਦੇਵੇ,
16 ਧਰਤੀ ਅਤੇ ਇਸ ਦੇ ਖ਼ਜ਼ਾਨੇ ਦੀਆਂ ਵਧੀਆ-ਵਧੀਆ ਚੀਜ਼ਾਂ ਦੇਵੇ,+
ਉਸ ਨੂੰ ਝਾੜੀ ਵਿਚ ਪ੍ਰਗਟ ਹੋਣ ਵਾਲੇ ਦੀ ਮਨਜ਼ੂਰੀ ਮਿਲੇ।+
ਯੂਸੁਫ਼ ਦੇ ਸਿਰ ʼਤੇ ਇਨ੍ਹਾਂ ਬਰਕਤਾਂ ਦਾ ਮੀਂਹ ਵਰ੍ਹੇ,
ਹਾਂ, ਉਸ ਦੇ ਸਿਰ ʼਤੇ ਜਿਸ ਨੂੰ ਆਪਣੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ।+
17 ਉਸ ਦੀ ਸ਼ਾਨ ਜੇਠੇ ਸਾਨ੍ਹ ਵਰਗੀ ਹੈ,
ਉਸ ਦੇ ਸਿੰਗ ਜੰਗਲੀ ਸਾਨ੍ਹ ਦੇ ਸਿੰਗਾਂ ਵਰਗੇ ਹਨ।
ਉਹ ਆਪਣੇ ਸਿੰਗਾਂ ਨਾਲ ਸਾਰੀਆਂ ਕੌਮਾਂ ਨੂੰ
ਧਰਤੀ ਦੀਆਂ ਹੱਦਾਂ ਤਕ ਧੱਕ ਦੇਵੇਗਾ।*
ਉਸ ਦੇ ਸਿੰਗ ਇਫ਼ਰਾਈਮ ਦੇ ਲੱਖਾਂ ਆਦਮੀ+
ਅਤੇ ਮਨੱਸ਼ਹ ਦੇ ਹਜ਼ਾਰਾਂ ਆਦਮੀ ਹਨ।”
-