6 “ਤੂੰ ਇਕੱਲਾ ਹੀ ਯਹੋਵਾਹ ਹੈਂ;+ ਤੂੰ ਆਕਾਸ਼ਾਂ ਨੂੰ ਬਣਾਇਆ, ਹਾਂ, ਆਕਾਸ਼ਾਂ ਦੇ ਆਕਾਸ਼ ਤੇ ਉਨ੍ਹਾਂ ਦੀ ਸਾਰੀ ਫ਼ੌਜ ਨੂੰ, ਧਰਤੀ ਅਤੇ ਇਸ ਉੱਤੇ ਜੋ ਕੁਝ ਹੈ, ਸਮੁੰਦਰ ਅਤੇ ਉਨ੍ਹਾਂ ਵਿਚ ਜੋ ਕੁਝ ਹੈ, ਸਭ ਕੁਝ ਤੂੰ ਹੀ ਰਚਿਆ ਹੈ। ਤੂੰ ਇਨ੍ਹਾਂ ਦਾ ਜੀਵਨ ਕਾਇਮ ਰੱਖਦਾ ਹੈਂ ਤੇ ਆਕਾਸ਼ਾਂ ਦੀ ਫ਼ੌਜ ਤੇਰੇ ਅੱਗੇ ਝੁਕਦੀ ਹੈ।