31 ਜਦੋਂ ਸੂਰਜ ਚੜ੍ਹਿਆ, ਉਹ ਪਨੂਏਲ ਕੋਲੋਂ ਲੰਘਿਆ ਅਤੇ ਉਹ ਉਸ ਵੇਲੇ ਲੰਗੜਾ ਕੇ ਤੁਰ ਰਿਹਾ ਸੀ ਕਿਉਂਕਿ ਉਸ ਦਾ ਚੂਲ਼ਾ ਹਿੱਲ ਗਿਆ ਸੀ।+ 32 ਇਸੇ ਕਰਕੇ ਅੱਜ ਤਕ ਇਜ਼ਰਾਈਲੀ ਜਾਨਵਰਾਂ ਦੇ ਪੱਟ ਦੀ ਨਾੜ ਨਹੀਂ ਖਾਂਦੇ ਜੋ ਚੂਲ਼ੇ ਦੇ ਜੋੜ ʼਤੇ ਹੁੰਦੀ ਹੈ ਕਿਉਂਕਿ ਉਸ ਆਦਮੀ ਨੇ ਯਾਕੂਬ ਦੇ ਚੂਲ਼ੇ ਕੋਲ ਪੱਟ ਦੀ ਨਾੜ ਨੂੰ ਹੱਥ ਲਾਇਆ ਸੀ।