3 ਯਾਕੂਬ ਨੇ ਯੂਸੁਫ਼ ਨੂੰ ਕਿਹਾ:
“ਕਨਾਨ ਦੇ ਲੂਜ਼ ਸ਼ਹਿਰ ਵਿਚ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਪ੍ਰਗਟ ਹੋ ਕੇ ਮੈਨੂੰ ਬਰਕਤ ਦਿੱਤੀ ਸੀ।+ 4 ਉਸ ਨੇ ਮੈਨੂੰ ਕਿਹਾ, ‘ਮੈਂ ਤੇਰੀ ਸੰਤਾਨ ਨੂੰ ਵਧਾਵਾਂਗਾ ਅਤੇ ਤੇਰੀ ਸੰਤਾਨ ਦੀ ਗਿਣਤੀ ਬਹੁਤ ਹੋਵੇਗੀ। ਤੇਰੀ ਸੰਤਾਨ ਤੋਂ ਖ਼ਾਨਦਾਨਾਂ ਦੇ ਦਲ ਬਣਨਗੇ+ ਅਤੇ ਮੈਂ ਤੇਰੇ ਤੋਂ ਬਾਅਦ ਇਹ ਦੇਸ਼ ਤੇਰੀ ਸੰਤਾਨ ਨੂੰ ਹਮੇਸ਼ਾ ਲਈ ਦਿਆਂਗਾ।’+