-
ਕੂਚ 31:2-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਦੇਖ, ਮੈਂ ਯਹੂਦਾਹ ਦੇ ਗੋਤ ਵਿੱਚੋਂ ਬਸਲੇਲ+ ਨੂੰ ਚੁਣਿਆ* ਹੈ ਜੋ ਊਰੀ ਦਾ ਪੁੱਤਰ ਤੇ ਹੂਰ ਦਾ ਪੋਤਾ ਹੈ।+ 3 ਮੈਂ ਉਸ ਨੂੰ ਆਪਣੀ* ਸ਼ਕਤੀ ਦਿਆਂਗਾ ਅਤੇ ਹਰ ਤਰ੍ਹਾਂ ਦੀ ਕਾਰੀਗਰੀ ਦਾ ਕੰਮ ਕਰਨ ਲਈ ਉਸ ਨੂੰ ਬੁੱਧ, ਸਮਝ ਅਤੇ ਗਿਆਨ ਦਿਆਂਗਾ 4 ਤਾਂਕਿ ਉਹ ਸੋਹਣੇ-ਸੋਹਣੇ ਨਮੂਨੇ ਬਣਾ ਸਕੇ, ਸੋਨੇ, ਚਾਂਦੀ ਤੇ ਤਾਂਬੇ ਦੀਆਂ ਚੀਜ਼ਾਂ ਬਣਾ ਸਕੇ, 5 ਕੀਮਤੀ ਪੱਥਰ ਘੜ ਕੇ ਉਨ੍ਹਾਂ ਨੂੰ ਖ਼ਾਨਿਆਂ ਵਿਚ ਜੜ ਸਕੇ+ ਅਤੇ ਹਰ ਤਰ੍ਹਾਂ ਦਾ ਲੱਕੜ ਦਾ ਕੰਮ ਕਰ ਸਕੇ।+
-
-
ਕੂਚ 35:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਫਿਰ ਮੂਸਾ ਨੇ ਇਜ਼ਰਾਈਲੀਆਂ ਨੂੰ ਕਿਹਾ: “ਦੇਖੋ, ਯਹੋਵਾਹ ਨੇ ਯਹੂਦਾਹ ਦੇ ਗੋਤ ਵਿੱਚੋਂ ਬਸਲੇਲ ਨੂੰ ਚੁਣਿਆ ਹੈ ਜੋ ਊਰੀ ਦਾ ਪੁੱਤਰ ਤੇ ਹੂਰ ਦਾ ਪੋਤਾ ਹੈ।+
-