19 ਇਸ ਲਈ ਭਰਾਵੋ, ਅਸੀਂ ਯਿਸੂ ਦੇ ਖ਼ੂਨ ਦੇ ਜ਼ਰੀਏ ਉਸ ਰਾਹ ਉੱਤੇ ਨਿਡਰ ਹੋ ਕੇ ਤੁਰ ਸਕਦੇ ਹਾਂ ਜੋ ਪਵਿੱਤਰ ਸਥਾਨ ਦੇ ਅੰਦਰ ਜਾਂਦਾ ਹੈ।+ 20 ਉਸ ਨੇ ਸਾਡੇ ਲਈ ਇਹ ਨਵਾਂ ਰਾਹ ਖੋਲ੍ਹਿਆ ਹੈ ਜੋ ਸਾਨੂੰ ਜ਼ਿੰਦਗੀ ਵੱਲ ਲੈ ਜਾਂਦਾ ਹੈ। ਉਸ ਨੇ ਪਰਦੇ ਵਿੱਚੋਂ ਦੀ ਲੰਘ ਕੇ ਇਹ ਰਾਹ ਖੋਲ੍ਹਿਆ ਹੈ।+ ਇਹ ਪਰਦਾ ਉਸ ਦਾ ਆਪਣਾ ਸਰੀਰ ਹੈ।