2 ਫਿਰ ਪਰਮੇਸ਼ੁਰ ਨੇ ਰਾਤ ਨੂੰ ਇਕ ਦਰਸ਼ਣ ਵਿਚ ਇਜ਼ਰਾਈਲ ਨਾਲ ਗੱਲ ਕੀਤੀ ਅਤੇ ਕਿਹਾ: “ਯਾਕੂਬ, ਯਾਕੂਬ!” ਉਸ ਨੇ ਕਿਹਾ: “ਪ੍ਰਭੂ, ਮੈਂ ਹਾਜ਼ਰ ਹਾਂ!” 3 ਪਰਮੇਸ਼ੁਰ ਨੇ ਕਿਹਾ: “ਮੈਂ ਸੱਚਾ ਪਰਮੇਸ਼ੁਰ, ਹਾਂ, ਤੇਰੇ ਪਿਤਾ ਦਾ ਪਰਮੇਸ਼ੁਰ ਹਾਂ।+ ਤੂੰ ਮਿਸਰ ਜਾਣ ਤੋਂ ਨਾ ਡਰ ਕਿਉਂਕਿ ਉੱਥੇ ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।+