-
ਉਤਪਤ 15:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਫਿਰ ਪਰਮੇਸ਼ੁਰ ਨੇ ਅਬਰਾਮ ਨੂੰ ਕਿਹਾ: “ਤੂੰ ਇਹ ਗੱਲ ਪੱਕੇ ਤੌਰ ਤੇ ਜਾਣ ਲੈ ਕਿ ਤੇਰੀ ਸੰਤਾਨ* ਇਕ ਬੇਗਾਨੇ ਦੇਸ਼ ਵਿਚ ਜਾ ਕੇ ਪਰਦੇਸੀਆਂ ਵਜੋਂ ਰਹੇਗੀ ਅਤੇ ਉੱਥੇ ਲੋਕ ਉਸ ਨੂੰ ਗ਼ੁਲਾਮ ਬਣਾ ਕੇ ਉਸ ʼਤੇ 400 ਸਾਲ ਅਤਿਆਚਾਰ ਕਰਨਗੇ।+ 14 ਪਰ ਮੈਂ ਉਸ ਕੌਮ ਨੂੰ ਸਜ਼ਾ ਦਿਆਂਗਾ ਜਿਹੜੀ ਉਸ ਨੂੰ ਗ਼ੁਲਾਮ ਬਣਾਵੇਗੀ+ ਅਤੇ ਬਾਅਦ ਵਿਚ ਤੇਰੀ ਸੰਤਾਨ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਜਾਵੇਗੀ।+
-
-
ਕੂਚ 6:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਮੈਂ ਇਜ਼ਰਾਈਲੀਆਂ ਦੀਆਂ ਆਹਾਂ ਸੁਣੀਆਂ ਹਨ ਜਿਨ੍ਹਾਂ ਤੋਂ ਮਿਸਰੀ ਗ਼ੁਲਾਮੀ ਕਰਾ ਰਹੇ ਹਨ ਅਤੇ ਮੈਨੂੰ ਆਪਣਾ ਇਕਰਾਰ ਯਾਦ ਹੈ।+
-
-
ਗਿਣਤੀ 20:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਸਾਡੇ ਪਿਉ-ਦਾਦੇ ਮਿਸਰ ਨੂੰ ਗਏ+ ਅਤੇ ਅਸੀਂ ਮਿਸਰ ਵਿਚ ਬਹੁਤ ਸਾਲ* ਰਹੇ।+ ਮਿਸਰੀਆਂ ਨੇ ਸਾਡੇ ʼਤੇ ਅਤੇ ਸਾਡੇ ਪਿਉ-ਦਾਦਿਆਂ ਉੱਤੇ ਬਹੁਤ ਅਤਿਆਚਾਰ ਕੀਤੇ।+ 16 ਅਖ਼ੀਰ ਅਸੀਂ ਯਹੋਵਾਹ ਅੱਗੇ ਗਿੜਗਿੜਾਏ+ ਅਤੇ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਉਸ ਨੇ ਆਪਣਾ ਦੂਤ ਘੱਲ ਕੇ+ ਸਾਨੂੰ ਮਿਸਰ ਵਿੱਚੋਂ ਕੱਢ ਲਿਆਂਦਾ। ਹੁਣ ਅਸੀਂ ਕਾਦੇਸ਼ ਵਿਚ ਹਾਂ ਜੋ ਤੇਰੇ ਇਲਾਕੇ ਦੀ ਸਰਹੱਦ ਉੱਤੇ ਹੈ।
-