-
ਯਹੋਸ਼ੁਆ 5:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਜਦੋਂ ਯਹੋਸ਼ੁਆ ਯਰੀਹੋ ਦੇ ਲਾਗੇ ਸੀ, ਤਾਂ ਉਸ ਨੇ ਨਜ਼ਰਾਂ ਚੁੱਕ ਕੇ ਦੇਖਿਆ ਕਿ ਇਕ ਆਦਮੀ ਹੱਥ ਵਿਚ ਤਲਵਾਰ ਫੜੀ ਉਸ ਦੇ ਸਾਮ੍ਹਣੇ ਖੜ੍ਹਾ ਸੀ।+ ਯਹੋਸ਼ੁਆ ਨੇ ਉਸ ਕੋਲ ਜਾ ਕੇ ਪੁੱਛਿਆ: “ਕੀ ਤੂੰ ਸਾਡੇ ਵੱਲ ਹੈਂ ਜਾਂ ਸਾਡੇ ਦੁਸ਼ਮਣਾਂ ਵੱਲ?” 14 ਉਸ ਨੇ ਜਵਾਬ ਦਿੱਤਾ: “ਨਹੀਂ, ਮੈਂ ਤਾਂ ਯਹੋਵਾਹ ਦੀ ਫ਼ੌਜ ਦੇ ਹਾਕਮ* ਵਜੋਂ ਆਇਆ ਹਾਂ।”+ ਇਹ ਸੁਣਦਿਆਂ ਸਾਰ ਯਹੋਸ਼ੁਆ ਨੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਅਤੇ ਉਸ ਨੂੰ ਪੁੱਛਿਆ: “ਮੇਰਾ ਪ੍ਰਭੂ ਆਪਣੇ ਸੇਵਕ ਨੂੰ ਕੀ ਕਹਿਣਾ ਚਾਹੁੰਦਾ ਹੈ?”
-