-
ਕੂਚ 37:17-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਉਸ ਨੇ ਖਾਲਸ ਸੋਨੇ ਦਾ ਸ਼ਮਾਦਾਨ ਬਣਾਇਆ।+ ਉਸ ਨੇ ਹਥੌੜੇ ਨਾਲ ਸੋਨੇ ਦੇ ਇੱਕੋ ਟੁਕੜੇ ਨੂੰ ਕੁੱਟ ਕੇ ਪੂਰਾ ਸ਼ਮਾਦਾਨ ਯਾਨੀ ਇਸ ਦਾ ਥੱਲਾ, ਇਸ ਦੀ ਡੰਡੀ, ਫੁੱਲ, ਡੋਡੀਆਂ ਅਤੇ ਪੱਤੀਆਂ ਬਣਾਈਆਂ।+ 18 ਉਸ ਨੇ ਸ਼ਮਾਦਾਨ ਦੀ ਡੰਡੀ ʼਤੇ ਛੇ ਟਾਹਣੀਆਂ ਬਣਾਈਆਂ, ਤਿੰਨ ਟਾਹਣੀਆਂ ਇਕ ਪਾਸੇ ਤੇ ਤਿੰਨ ਟਾਹਣੀਆਂ ਦੂਸਰੇ ਪਾਸੇ। 19 ਇਕ ਪਾਸੇ ਦੀ ਹਰ ਟਾਹਣੀ ʼਤੇ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਬਣਾਏ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਬਣਾਈਆਂ। ਅਤੇ ਦੂਸਰੇ ਪਾਸੇ ਦੀ ਹਰ ਟਾਹਣੀ ਉੱਤੇ ਵੀ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਬਣਾਏ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਬਣਾਈਆਂ। ਉਸ ਨੇ ਸ਼ਮਾਦਾਨ ਦੀ ਡੰਡੀ ਦੀਆਂ ਛੇ ਟਾਹਣੀਆਂ ਇਸੇ ਤਰ੍ਹਾਂ ਬਣਾਈਆਂ। 20 ਸ਼ਮਾਦਾਨ ਦੀ ਡੰਡੀ ਉੱਤੇ ਬਦਾਮ ਦੇ ਫੁੱਲਾਂ ਵਰਗੇ ਚਾਰ ਫੁੱਲ ਬਣਾਏ ਅਤੇ ਉਨ੍ਹਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਬਣਾਈਆਂ। 21 ਡੰਡੀ ਦੀਆਂ ਪਹਿਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਬਣਾਈ ਅਤੇ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਬਣਾਈ ਅਤੇ ਫਿਰ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਬਣਾਈ। ਸ਼ਮਾਦਾਨ ਦੀ ਡੰਡੀ ਦੀਆਂ ਸਾਰੀਆਂ ਛੇ ਟਾਹਣੀਆਂ ਥੱਲੇ ਇਸੇ ਤਰ੍ਹਾਂ ਕੀਤਾ ਗਿਆ। 22 ਖਾਲਸ ਸੋਨੇ ਦੇ ਇੱਕੋ ਟੁਕੜੇ ਨੂੰ ਹਥੌੜੇ ਨਾਲ ਕੁੱਟ ਕੇ ਡੋਡੀਆਂ, ਟਾਹਣੀਆਂ ਅਤੇ ਪੂਰਾ ਸ਼ਮਾਦਾਨ ਬਣਾਇਆ ਗਿਆ। 23 ਫਿਰ ਉਸ ਨੇ ਇਸ ਲਈ ਖਾਲਸ ਸੋਨੇ ਦੇ ਸੱਤ ਦੀਵੇ,+ ਇਸ ਦੀਆਂ ਚਿਮਟੀਆਂ ਅਤੇ ਅੱਗ ਚੁੱਕਣ ਵਾਲੇ ਕੜਛੇ ਬਣਾਏ। 24 ਉਸ ਨੇ ਸ਼ਮਾਦਾਨ ਅਤੇ ਇਸ ਦਾ ਸਾਰਾ ਸਾਮਾਨ ਇਕ ਕਿੱਕਾਰ* ਖਾਲਸ ਸੋਨੇ ਦਾ ਬਣਾਇਆ।
-