-
ਗਿਣਤੀ 11:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਯਹੋਵਾਹ ਨੇ ਮੂਸਾ ਨੂੰ ਕਿਹਾ: “ਮੇਰੇ ਵੱਲੋਂ ਇਜ਼ਰਾਈਲੀਆਂ ਦੇ ਬਜ਼ੁਰਗਾਂ ਵਿੱਚੋਂ 70 ਜਣਿਆਂ ਨੂੰ ਚੁਣ ਜਿਨ੍ਹਾਂ ਨੂੰ ਤੂੰ ਲੋਕਾਂ ਦੇ ਬਜ਼ੁਰਗਾਂ ਅਤੇ ਅਧਿਕਾਰੀਆਂ ਵਜੋਂ ਜਾਣਦਾ ਹੈਂ।+ ਤੂੰ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲੈ ਜਾ ਅਤੇ ਉਹ ਉੱਥੇ ਤੇਰੇ ਨਾਲ ਖੜ੍ਹਨ। 17 ਮੈਂ ਥੱਲੇ ਆ ਕੇ+ ਉੱਥੇ ਤੇਰੇ ਨਾਲ ਗੱਲ ਕਰਾਂਗਾ।+ ਮੈਂ ਤੈਨੂੰ ਜੋ ਸ਼ਕਤੀ+ ਦਿੱਤੀ ਹੈ, ਉਸ ਵਿੱਚੋਂ ਥੋੜ੍ਹੀ ਜਿਹੀ ਲੈ ਕੇ ਉਨ੍ਹਾਂ ਨੂੰ ਦਿਆਂਗਾ ਅਤੇ ਉਹ ਲੋਕਾਂ ਦਾ ਭਾਰ ਚੁੱਕਣ ਵਿਚ ਤੇਰੀ ਮਦਦ ਕਰਨਗੇ ਤਾਂਕਿ ਤੈਨੂੰ ਇਕੱਲੇ ਨੂੰ ਇਹ ਭਾਰ ਨਾ ਚੁੱਕਣਾ ਪਵੇ।+
-
-
ਗਿਣਤੀ 12:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਯਹੋਵਾਹ ਬੱਦਲ ਦੇ ਥੰਮ੍ਹ ਵਿਚ ਥੱਲੇ ਉੱਤਰਿਆ+ ਅਤੇ ਤੰਬੂ ਦੇ ਦਰਵਾਜ਼ੇ ʼਤੇ ਖੜ੍ਹਾ ਹੋ ਗਿਆ। ਉਸ ਨੇ ਹਾਰੂਨ ਤੇ ਮਿਰੀਅਮ ਨੂੰ ਬੁਲਾਇਆ ਅਤੇ ਉਹ ਦੋਵੇਂ ਅੱਗੇ ਆ ਗਏ।
-