ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 29:16-18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਫਿਰ ਭੇਡੂ ਨੂੰ ਵੱਢ ਕੇ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕੀਂ।+ 17 ਉਸ ਭੇਡੂ ਦੇ ਟੋਟੇ ਕਰੀਂ, ਉਸ ਦੀਆਂ ਆਂਦਰਾਂ+ ਤੇ ਲੱਤਾਂ ਨੂੰ ਧੋ ਕੇ ਸਾਫ਼ ਕਰੀਂ ਅਤੇ ਫਿਰ ਸਿਰ ਅਤੇ ਸਾਰੇ ਟੋਟਿਆਂ ਨੂੰ ਤਰਤੀਬਵਾਰ ਆਮ੍ਹੋ-ਸਾਮ੍ਹਣੇ ਵੇਦੀ ਉੱਤੇ ਰੱਖੀਂ। 18 ਤੂੰ ਪੂਰੇ ਭੇਡੂ ਨੂੰ ਵੇਦੀ ʼਤੇ ਸਾੜ ਦੇਈਂ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਯਹੋਵਾਹ ਲਈ ਹੋਮ-ਬਲ਼ੀ ਹੈ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ।

  • ਲੇਵੀਆਂ 8:18-21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਫਿਰ ਉਸ ਨੇ ਹੋਮ-ਬਲ਼ੀ ਲਈ ਭੇਡੂ ਅੱਗੇ ਲਿਆਂਦਾ ਅਤੇ ਹਾਰੂਨ ਤੇ ਉਸ ਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ।+ 19 ਮੂਸਾ ਨੇ ਭੇਡੂ ਨੂੰ ਵੱਢਿਆ ਅਤੇ ਇਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਿਆ। 20 ਮੂਸਾ ਨੇ ਭੇਡੂ ਦੇ ਟੋਟੇ-ਟੋਟੇ ਕੀਤੇ ਅਤੇ ਉਸ ਦਾ ਸਿਰ, ਉਸ ਦੇ ਟੋਟੇ ਅਤੇ ਚਰਬੀ* ਅੱਗ ਵਿਚ ਸਾੜੀ ਤਾਂਕਿ ਬਲ਼ੀ ਦਾ ਧੂੰਆਂ ਉੱਠੇ। 21 ਫਿਰ ਉਸ ਨੇ ਭੇਡੂ ਦੀਆਂ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਤੀਆਂ ਅਤੇ ਪੂਰੇ ਭੇਡੂ ਨੂੰ ਵੇਦੀ ʼਤੇ ਸਾੜ ਦਿੱਤਾ ਤਾਂਕਿ ਬਲ਼ੀ ਦਾ ਧੂੰਆਂ ਉੱਠੇ। ਇਹ ਹੋਮ-ਬਲ਼ੀ ਸੀ ਜਿਸ ਦੀ ਖ਼ੁਸ਼ਬੂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਈ। ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਗਈ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

  • ਲੇਵੀਆਂ 9:12-14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਫਿਰ ਉਸ ਨੇ ਹੋਮ-ਬਲ਼ੀ ਦੇ ਜਾਨਵਰ ਨੂੰ ਵੱਢਿਆ ਅਤੇ ਹਾਰੂਨ ਦੇ ਪੁੱਤਰਾਂ ਨੇ ਉਸ ਜਾਨਵਰ ਦਾ ਖ਼ੂਨ ਉਸ ਨੂੰ ਫੜਾਇਆ ਅਤੇ ਉਸ ਨੇ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਿਆ।+ 13 ਉਨ੍ਹਾਂ ਨੇ ਉਸ ਨੂੰ ਹੋਮ-ਬਲ਼ੀ ਦੇ ਜਾਨਵਰ ਦਾ ਸਿਰ ਅਤੇ ਟੋਟੇ ਫੜਾਏ ਅਤੇ ਉਸ ਨੇ ਉਨ੍ਹਾਂ ਨੂੰ ਵੇਦੀ ਉੱਤੇ ਅੱਗ ਵਿਚ ਸਾੜ ਦਿੱਤਾ ਜਿਸ ਦਾ ਧੂੰਆਂ ਉੱਠਿਆ। 14 ਫਿਰ ਉਸ ਨੇ ਆਂਦਰਾਂ ਅਤੇ ਲੱਤਾਂ ਧੋਤੀਆਂ ਅਤੇ ਉਨ੍ਹਾਂ ਨੂੰ ਵੇਦੀ ਉੱਤੇ ਪਈ ਹੋਮ-ਬਲ਼ੀ ਉੱਤੇ ਰੱਖ ਕੇ ਸਾੜ ਦਿੱਤਾ ਜਿਸ ਦਾ ਧੂੰਆਂ ਉੱਠਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ