-
2 ਰਾਜਿਆਂ 7:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਸ਼ਹਿਰ ਦੇ ਦਰਵਾਜ਼ੇ ਦੇ ਲਾਂਘੇ ਕੋਲ ਚਾਰ ਕੋੜ੍ਹੀ ਸਨ+ ਜੋ ਇਕ-ਦੂਜੇ ਨੂੰ ਕਹਿ ਰਹੇ ਸਨ: “ਅਸੀਂ ਇੱਥੇ ਬੈਠੇ ਆਪਣੀ ਮੌਤ ਦਾ ਇੰਤਜ਼ਾਰ ਕਿਉਂ ਕਰ ਰਹੇ ਹਾਂ?
-
-
2 ਇਤਿਹਾਸ 26:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਜਦੋਂ ਮੁੱਖ ਪੁਜਾਰੀ ਅਜ਼ਰਯਾਹ ਅਤੇ ਸਾਰੇ ਪੁਜਾਰੀਆਂ ਨੇ ਉਸ ਵੱਲ ਦੇਖਿਆ, ਤਾਂ ਉਨ੍ਹਾਂ ਨੂੰ ਉਸ ਦੇ ਮੱਥੇ ʼਤੇ ਕੋੜ੍ਹ ਨਿਕਲਿਆ ਨਜ਼ਰ ਆਇਆ! ਇਸ ਲਈ ਉਨ੍ਹਾਂ ਨੇ ਉਸ ਨੂੰ ਫਟਾਫਟ ਉੱਥੋਂ ਕੱਢ ਦਿੱਤਾ ਤੇ ਉਸ ਨੇ ਆਪ ਵੀ ਉੱਥੋਂ ਬਾਹਰ ਨਿਕਲਣ ਦੀ ਕੀਤੀ ਕਿਉਂਕਿ ਯਹੋਵਾਹ ਦੀ ਮਾਰ ਉਸ ਉੱਤੇ ਪਈ ਸੀ।
21 ਰਾਜਾ ਉਜ਼ੀਯਾਹ ਆਪਣੀ ਮੌਤ ਦੇ ਦਿਨ ਤਕ ਕੋੜ੍ਹੀ ਰਿਹਾ ਅਤੇ ਉਹ ਕੋੜ੍ਹੀ ਵਜੋਂ ਇਕ ਵੱਖਰੇ ਘਰ ਵਿਚ ਰਿਹਾ+ ਕਿਉਂਕਿ ਉਸ ਨੂੰ ਯਹੋਵਾਹ ਦੇ ਭਵਨ ਵਿੱਚੋਂ ਕੱਢ ਦਿੱਤਾ ਗਿਆ ਸੀ। ਉਸ ਦਾ ਪੁੱਤਰ ਯੋਥਾਮ ਰਾਜੇ ਦੇ ਮਹਿਲ ਦੀ ਦੇਖ-ਰੇਖ ਕਰਦਾ ਸੀ ਤੇ ਦੇਸ਼ ਦੇ ਲੋਕਾਂ ਦਾ ਨਿਆਂ ਕਰਦਾ ਸੀ।+
-