-
ਲੇਵੀਆਂ 14:49-53ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
49 ਘਰ ਦੀ ਅਸ਼ੁੱਧਤਾ* ਦੂਰ ਕਰਨ ਲਈ ਉਹ ਦੋ ਪੰਛੀ, ਦਿਆਰ ਦੀ ਲੱਕੜ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜ਼ੂਫੇ ਦੀ ਟਾਹਣੀ ਲਵੇ।+ 50 ਉਹ ਇਕ ਪੰਛੀ ਨੂੰ ਤਾਜ਼ੇ ਪਾਣੀ ਨਾਲ ਭਰੇ ਮਿੱਟੀ ਦੇ ਭਾਂਡੇ ਉੱਪਰ ਮਾਰੇ। 51 ਫਿਰ ਉਹ ਦਿਆਰ ਦੀ ਲੱਕੜ, ਜ਼ੂਫੇ ਦੀ ਟਾਹਣੀ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜੀਉਂਦਾ ਪੰਛੀ ਲਵੇ ਅਤੇ ਇਨ੍ਹਾਂ ਸਾਰਿਆਂ ਨੂੰ ਇਕੱਠੇ ਉਸ ਪੰਛੀ ਦੇ ਖ਼ੂਨ ਵਿਚ ਡੋਬੇ ਜਿਸ ਨੂੰ ਤਾਜ਼ੇ ਪਾਣੀ ਉੱਪਰ ਮਾਰਿਆ ਗਿਆ ਹੈ ਅਤੇ ਉਹ ਘਰ ਵੱਲ ਸੱਤ ਵਾਰ ਖ਼ੂਨ ਛਿੜਕੇ।+ 52 ਉਹ ਪੰਛੀ ਦੇ ਖ਼ੂਨ, ਤਾਜ਼ੇ ਪਾਣੀ, ਜੀਉਂਦੇ ਪੰਛੀ, ਦਿਆਰ ਦੀ ਲੱਕੜ, ਜ਼ੂਫੇ ਦੀ ਟਾਹਣੀ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਨਾਲ ਘਰ ਦੀ ਅਸ਼ੁੱਧਤਾ* ਦੂਰ ਕਰੇ। 53 ਫਿਰ ਉਹ ਜੀਉਂਦੇ ਪੰਛੀ ਨੂੰ ਸ਼ਹਿਰੋਂ ਬਾਹਰ ਖੁੱਲ੍ਹੇ ਮੈਦਾਨ ਵਿਚ ਛੱਡ ਦੇਵੇ। ਇਸ ਤਰ੍ਹਾਂ ਉਹ ਘਰ ਦੀ ਅਸ਼ੁੱਧਤਾ ਦੂਰ ਕਰੇ ਅਤੇ ਘਰ ਸ਼ੁੱਧ ਹੋ ਜਾਵੇਗਾ।
-
-
ਗਿਣਤੀ 19:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਪੁਜਾਰੀ ਅਲਆਜ਼ਾਰ ਦਿਆਰ ਦੀ ਲੱਕੜ, ਜ਼ੂਫੇ ਦੀ ਟਾਹਣੀ+ ਅਤੇ ਗੂੜ੍ਹੇ ਲਾਲ ਰੰਗ ਦਾ ਧਾਗਾ ਲੈ ਕੇ ਅੱਗ ਵਿਚ ਸੁੱਟ ਦੇਵੇ ਜਿਸ ਵਿਚ ਗਾਂ ਨੂੰ ਸਾੜਿਆ ਜਾ ਰਿਹਾ ਹੈ।
-