5 ਪਰ ਉਹ ਸਾਡੇ ਅਪਰਾਧਾਂ ਕਰਕੇ ਵਿੰਨ੍ਹਿਆ ਗਿਆ;+
ਉਸ ਨੂੰ ਸਾਡੇ ਗੁਨਾਹਾਂ ਕਰਕੇ ਕੁਚਲਿਆ ਗਿਆ।+
ਸਾਡੀ ਸ਼ਾਂਤੀ ਲਈ ਉਸ ਨੇ ਸਜ਼ਾ ਭੁਗਤੀ+
ਅਤੇ ਉਸ ਦੇ ਜ਼ਖ਼ਮਾਂ ਕਰਕੇ ਅਸੀਂ ਚੰਗੇ ਕੀਤੇ ਗਏ।+
6 ਅਸੀਂ ਸਾਰੇ ਭੇਡਾਂ ਵਾਂਗ ਭਟਕਦੇ ਫਿਰਦੇ ਸੀ,+
ਹਰ ਕੋਈ ਆਪੋ-ਆਪਣੇ ਰਾਹ ਚੱਲ ਰਿਹਾ ਸੀ,
ਯਹੋਵਾਹ ਨੇ ਸਾਡੇ ਸਾਰਿਆਂ ਦੇ ਗੁਨਾਹ ਉਸ ਉੱਤੇ ਲੱਦ ਦਿੱਤੇ।+