ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 11:46, 47
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 46 “‘ਇਹ ਨਿਯਮ ਜਾਨਵਰਾਂ, ਉੱਡਣ ਵਾਲੇ ਜੀਵਾਂ, ਪਾਣੀ ਵਿਚ ਰਹਿਣ ਵਾਲੇ ਜੀਉਂਦੇ ਪ੍ਰਾਣੀਆਂ ਅਤੇ ਜ਼ਮੀਨ ਉੱਤੇ ਝੁੰਡਾਂ ਵਿਚ ਰਹਿਣ ਵਾਲੇ ਛੋਟੇ-ਛੋਟੇ ਜੀਵਾਂ ਸੰਬੰਧੀ ਹੈ 47 ਤਾਂਕਿ ਤੁਸੀਂ ਫ਼ਰਕ ਕਰ ਸਕੋ ਕਿ ਕਿਹੜੇ ਜੀਉਂਦੇ ਪ੍ਰਾਣੀ ਅਸ਼ੁੱਧ ਹਨ ਤੇ ਕਿਹੜੇ ਸ਼ੁੱਧ ਅਤੇ ਕਿਹੜੇ ਜਾਨਵਰ ਖਾਧੇ ਜਾ ਸਕਦੇ ਹਨ ਅਤੇ ਕਿਹੜੇ ਨਹੀਂ।’”+

  • ਬਿਵਸਥਾ ਸਾਰ 14:4-20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਤੁਸੀਂ ਇਹ ਜਾਨਵਰ ਖਾ ਸਕਦੇ ਹੋ:+ ਬਲਦ, ਭੇਡ, ਬੱਕਰੀ, 5 ਹਿਰਨ, ਚਿਕਾਰਾ,* ਛੋਟਾ ਹਿਰਨ, ਜੰਗਲੀ ਬੱਕਰਾ, ਨੀਲ ਗਾਂ, ਜੰਗਲੀ ਭੇਡ ਅਤੇ ਪਹਾੜੀ ਭੇਡ। 6 ਤੁਸੀਂ ਹਰ ਉਹ ਜਾਨਵਰ ਖਾ ਸਕਦੇ ਹੋ ਜਿਸ ਦੇ ਖੁਰ ਪਾਟੇ ਹੋਣ ਅਤੇ ਦੋ ਹਿੱਸਿਆਂ ਵਿਚ ਵੰਡੇ ਹੋਣ ਅਤੇ ਉਹ ਜੁਗਾਲੀ ਕਰਦਾ ਹੋਵੇ। 7 ਪਰ ਤੁਸੀਂ ਇਹ ਜਾਨਵਰ ਨਹੀਂ ਖਾਣੇ ਜਿਹੜੇ ਸਿਰਫ਼ ਜੁਗਾਲੀ ਕਰਦੇ ਹਨ ਜਾਂ ਜਿਨ੍ਹਾਂ ਦੇ ਸਿਰਫ਼ ਖੁਰ ਪਾਟੇ ਹੁੰਦੇ ਹਨ: ਊਠ, ਖ਼ਰਗੋਸ਼, ਪਹਾੜੀ ਬਿੱਜੂ।* ਇਹ ਜੁਗਾਲੀ ਤਾਂ ਕਰਦੇ ਹਨ, ਪਰ ਇਨ੍ਹਾਂ ਦੇ ਖੁਰ ਨਹੀਂ ਪਾਟੇ ਹੁੰਦੇ। ਇਹ ਤੁਹਾਡੇ ਲਈ ਅਸ਼ੁੱਧ ਹਨ।+ 8 ਤੁਸੀਂ ਸੂਰ ਦਾ ਮਾਸ ਵੀ ਨਹੀਂ ਖਾਣਾ ਕਿਉਂਕਿ ਇਸ ਦੇ ਖੁਰ ਤਾਂ ਪਾਟੇ ਹੁੰਦੇ ਹਨ, ਪਰ ਇਹ ਜੁਗਾਲੀ ਨਹੀਂ ਕਰਦਾ। ਇਹ ਤੁਹਾਡੇ ਲਈ ਅਸ਼ੁੱਧ ਹੈ। ਤੁਸੀਂ ਨਾ ਤਾਂ ਇਨ੍ਹਾਂ ਜਾਨਵਰਾਂ ਦਾ ਮਾਸ ਖਾਣਾ ਤੇ ਨਾ ਹੀ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹਣਾ।

      9 “ਤੁਸੀਂ ਪਾਣੀ ਵਿਚ ਰਹਿਣ ਵਾਲਾ ਹਰ ਉਹ ਜੀਵ ਖਾ ਸਕਦੇ ਹੋ ਜਿਸ ਦੇ ਖੰਭ ਤੇ ਚਾਨੇ ਹੁੰਦੇ ਹਨ।+ 10 ਪਰ ਤੁਸੀਂ ਉਹ ਜੀਵ ਨਹੀਂ ਖਾ ਸਕਦੇ ਜਿਸ ਦੇ ਖੰਭ ਤੇ ਚਾਨੇ ਨਹੀਂ ਹੁੰਦੇ। ਉਹ ਤੁਹਾਡੇ ਲਈ ਅਸ਼ੁੱਧ ਹਨ।

      11 “ਤੁਸੀਂ ਕੋਈ ਵੀ ਸ਼ੁੱਧ ਪੰਛੀ ਖਾ ਸਕਦੇ ਹੋ। 12 ਪਰ ਤੁਸੀਂ ਇਹ ਪੰਛੀ ਨਹੀਂ ਖਾਣੇ: ਉਕਾਬ, ਸਮੁੰਦਰੀ ਬਾਜ਼, ਕਾਲੀ ਗਿੱਧ,+ 13 ਲਾਲ ਇੱਲ, ਕਾਲੀ ਇੱਲ ਅਤੇ ਹੋਰ ਕਿਸਮਾਂ ਦੀਆਂ ਇੱਲਾਂ, 14 ਹਰ ਕਿਸਮ ਦੇ ਪਹਾੜੀ ਕਾਂ, 15 ਸ਼ੁਤਰਮੁਰਗ, ਉੱਲੂ, ਜਲਮੁਰਗੀ, ਹਰ ਕਿਸਮ ਦੇ ਬਾਜ਼, 16 ਛੋਟਾ ਉੱਲੂ, ਲੰਬੇ ਕੰਨਾਂ ਵਾਲਾ ਉੱਲੂ, ਹੰਸ, 17 ਪੇਇਣ, ਗਿੱਧ, ਜਲ ਕਾਂ, 18 ਸਾਰਸ, ਹਰ ਕਿਸਮ ਦੇ ਬਗਲੇ, ਚੱਕੀਰਾਹਾ ਅਤੇ ਚਾਮਚੜਿੱਕ। 19 ਹਰ ਤਰ੍ਹਾਂ ਦੇ ਖੰਭਾਂ ਵਾਲੇ ਛੋਟੇ-ਛੋਟੇ ਜੀਵ* ਜੋ ਝੁੰਡਾਂ ਵਿਚ ਰਹਿੰਦੇ ਹਨ, ਤੁਹਾਡੇ ਲਈ ਅਸ਼ੁੱਧ ਹਨ। ਤੁਸੀਂ ਇਹ ਨਹੀਂ ਖਾ ਸਕਦੇ। 20 ਤੁਸੀਂ ਹਰ ਕਿਸਮ ਦੇ ਉੱਡਣ ਵਾਲੇ ਸ਼ੁੱਧ ਜੀਵ ਖਾ ਸਕਦੇ ਹੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ