ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 28:37
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 37 ਯਹੋਵਾਹ ਤੁਹਾਨੂੰ ਆਪਣੇ ਦੇਸ਼ ਵਿੱਚੋਂ ਕੱਢ ਕੇ ਜਿਨ੍ਹਾਂ ਕੌਮਾਂ ਵਿਚ ਭੇਜੇਗਾ, ਉੱਥੇ ਲੋਕ ਤੁਹਾਡਾ ਹਸ਼ਰ ਦੇਖ ਕੇ ਡਰ ਜਾਣਗੇ ਅਤੇ ਤੁਹਾਡੇ ਨਾਲ ਘਿਰਣਾ ਕਰਨਗੇ* ਅਤੇ ਤੁਹਾਡਾ ਮਜ਼ਾਕ ਉਡਾਉਣਗੇ।+

  • ਬਿਵਸਥਾ ਸਾਰ 29:22-24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 “ਤੁਹਾਡੇ ਪੁੱਤਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਦੂਰ ਦੇਸ਼ ਤੋਂ ਆਏ ਪਰਦੇਸੀ ਉਹ ਕਹਿਰ ਅਤੇ ਬਿਪਤਾਵਾਂ ਦੇਖਣਗੇ ਜੋ ਯਹੋਵਾਹ ਇਸ ਦੇਸ਼ ʼਤੇ ਲਿਆਇਆ ਹੈ। 23 ਉਹ ਦੇਖਣਗੇ ਕਿ ਉਸ ਨੇ ਗੰਧਕ, ਲੂਣ ਤੇ ਅੱਗ ਨਾਲ ਇਸ ਦੇਸ਼ ਦੀ ਸਾਰੀ ਜ਼ਮੀਨ ਨੂੰ ਬੰਜਰ ਕਰ ਦਿੱਤਾ ਤਾਂਕਿ ਕੋਈ ਫ਼ਸਲ ਬੀਜੀ ਨਾ ਜਾ ਸਕੇ, ਨਾ ਕੁਝ ਪੁੰਗਰ ਸਕੇ ਅਤੇ ਨਾ ਹੀ ਕੋਈ ਪੇੜ-ਪੌਦਾ ਉੱਗ ਸਕੇ। ਉਸ ਨੇ ਇਸ ਦੇਸ਼ ਦੀ ਹਾਲਤ ਸਦੂਮ, ਗਮੋਰਾ,*+ ਅਦਮਾਹ ਤੇ ਸਬੋਈਮ+ ਵਰਗੀ ਕਰ ਦਿੱਤੀ ਜਿਨ੍ਹਾਂ ਨੂੰ ਯਹੋਵਾਹ ਨੇ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਤਬਾਹ ਕਰ ਦਿੱਤਾ ਸੀ। 24 ਫਿਰ ਉਹ ਅਤੇ ਸਾਰੀਆਂ ਕੌਮਾਂ ਦੇ ਲੋਕ ਪੁੱਛਣਗੇ, ‘ਯਹੋਵਾਹ ਨੇ ਇਸ ਦੇਸ਼ ਦਾ ਇਹ ਹਸ਼ਰ ਕਿਉਂ ਕੀਤਾ?+ ਉਸ ਦੇ ਗੁੱਸੇ ਦੀ ਅੱਗ ਇੰਨੀ ਕਿਉਂ ਭੜਕੀ?’

  • ਯਿਰਮਿਯਾਹ 18:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਇਸ ਲਈ ਮੈਂ ਉਨ੍ਹਾਂ ਦੇ ਦੇਸ਼ ਦਾ ਜੋ ਹਸ਼ਰ ਕਰਾਂਗਾ+

      ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ ਤੇ ਹਮੇਸ਼ਾ ਸੀਟੀ ਮਾਰਨਗੇ।*+

      ਉਸ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾ

      ਅਤੇ ਘਿਰਣਾ ਨਾਲ ਆਪਣਾ ਸਿਰ ਹਿਲਾਵੇਗਾ।+

  • ਵਿਰਲਾਪ 2:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਤੇਰੇ ਕੋਲੋਂ ਦੀ ਲੰਘਣ ਵਾਲੇ ਲੋਕ ਤੇਰਾ ਮਜ਼ਾਕ ਉਡਾਉਂਦੇ ਹੋਏ ਤਾੜੀਆਂ ਵਜਾਉਂਦੇ ਹਨ।+

      ਉਹ ਯਰੂਸ਼ਲਮ ਦੀ ਧੀ ਨੂੰ ਦੇਖ ਕੇ ਹੈਰਾਨੀ ਨਾਲ ਸੀਟੀ ਵਜਾਉਂਦੇ* ਹਨ+ ਅਤੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ:

      “ਕੀ ਇਹ ਉਹੀ ਸ਼ਹਿਰ ਹੈ ਜਿਸ ਬਾਰੇ ਉਨ੍ਹਾਂ ਨੇ ਕਿਹਾ ਸੀ, ‘ਇਸ ਦੀ ਖ਼ੂਬਸੂਰਤੀ ਬੇਮਿਸਾਲ ਹੈ, ਇਹ ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ’?”+

  • ਹਿਜ਼ਕੀਏਲ 5:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਜਦੋਂ ਮੈਂ ਗੁੱਸੇ ਵਿਚ ਆ ਕੇ ਤੇਰਾ ਨਿਆਂ ਕਰਾਂਗਾ ਅਤੇ ਕ੍ਰੋਧਵਾਨ ਹੋ ਕੇ ਤੈਨੂੰ ਸਜ਼ਾ ਦਿਆਂਗਾ, ਤਾਂ ਤੇਰਾ ਹਸ਼ਰ ਦੇਖ ਕੇ ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕ ਤੇਰਾ ਮਜ਼ਾਕ ਉਡਾਉਣਗੇ ਅਤੇ ਤੇਰੇ ਨਾਲ ਘਿਰਣਾ ਕਰਨਗੇ+ ਅਤੇ ਖ਼ੌਫ਼ ਖਾਣਗੇ। ਇਸ ਤੋਂ ਉਨ੍ਹਾਂ ਨੂੰ ਚੇਤਾਵਨੀ ਮਿਲੇਗੀ। ਮੈਂ ਯਹੋਵਾਹ ਹਾਂ ਜਿਸ ਨੇ ਇਹ ਗੱਲ ਕਹੀ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ