ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 11:21-24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 “‘ਖੰਭਾਂ ਵਾਲੇ ਛੋਟੇ-ਛੋਟੇ ਜੀਵ* ਜਿਹੜੇ ਝੁੰਡਾਂ ਵਿਚ ਰਹਿੰਦੇ ਹਨ ਅਤੇ ਚਾਰ ਲੱਤਾਂ ʼਤੇ ਤੁਰਦੇ ਹਨ, ਉਨ੍ਹਾਂ ਵਿੱਚੋਂ ਤੁਸੀਂ ਸਿਰਫ਼ ਉਹੀ ਖਾ ਸਕਦੇ ਹੋ ਜਿਨ੍ਹਾਂ ਦੀਆਂ ਇਨ੍ਹਾਂ ਚਾਰ ਲੱਤਾਂ ਤੋਂ ਇਲਾਵਾ ਦੋ ਹੋਰ ਲੱਤਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਉਹ ਜ਼ਮੀਨ ʼਤੇ ਛੜੱਪੇ ਮਾਰਦੇ ਹਨ। 22 ਤੁਸੀਂ ਇਹ ਖਾ ਸਕਦੇ ਹੋ: ਹਰ ਤਰ੍ਹਾਂ ਦੀਆਂ ਪਰਵਾਸੀ ਟਿੱਡੀਆਂ, ਹੋਰ ਖਾਣਯੋਗ ਟਿੱਡੀਆਂ,+ ਬੀਂਡੇ ਅਤੇ ਟਿੱਡੇ। 23 ਖੰਭਾਂ ਵਾਲੇ ਹੋਰ ਸਾਰੇ ਛੋਟੇ-ਛੋਟੇ ਜੀਵ ਜਿਹੜੇ ਝੁੰਡਾਂ ਵਿਚ ਰਹਿੰਦੇ ਹਨ ਅਤੇ ਚਾਰ ਲੱਤਾਂ ʼਤੇ ਤੁਰਦੇ ਹਨ, ਤੁਹਾਡੇ ਲਈ ਘਿਣਾਉਣੇ ਹਨ। 24 ਉਨ੍ਹਾਂ ਨਾਲ ਤੁਸੀਂ ਅਸ਼ੁੱਧ ਹੋ ਜਾਓਗੇ। ਕਿਸੇ ਮਰੇ ਹੋਏ ਜੀਵ ਨੂੰ ਛੂਹਣ ਵਾਲਾ ਇਨਸਾਨ ਸ਼ਾਮ ਤਕ ਅਸ਼ੁੱਧ ਰਹੇਗਾ।+

  • ਲੇਵੀਆਂ 17:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਜੇ ਕੋਈ ਪੈਦਾਇਸ਼ੀ ਇਜ਼ਰਾਈਲੀ ਜਾਂ ਪਰਦੇਸੀ ਅਜਿਹੇ ਜਾਨਵਰ ਦਾ ਮਾਸ ਖਾਂਦਾ ਹੈ ਜੋ ਮਰਿਆ ਪਿਆ ਸੀ ਜਾਂ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ ਸੀ,+ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ;+ ਫਿਰ ਉਹ ਸ਼ੁੱਧ ਹੋ ਜਾਵੇਗਾ।

  • ਬਿਵਸਥਾ ਸਾਰ 14:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਤੁਸੀਂ ਸੂਰ ਦਾ ਮਾਸ ਵੀ ਨਹੀਂ ਖਾਣਾ ਕਿਉਂਕਿ ਇਸ ਦੇ ਖੁਰ ਤਾਂ ਪਾਟੇ ਹੁੰਦੇ ਹਨ, ਪਰ ਇਹ ਜੁਗਾਲੀ ਨਹੀਂ ਕਰਦਾ। ਇਹ ਤੁਹਾਡੇ ਲਈ ਅਸ਼ੁੱਧ ਹੈ। ਤੁਸੀਂ ਨਾ ਤਾਂ ਇਨ੍ਹਾਂ ਜਾਨਵਰਾਂ ਦਾ ਮਾਸ ਖਾਣਾ ਤੇ ਨਾ ਹੀ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹਣਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ