ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 12:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਪੁਜਾਰੀ ਉਸ ਦੇ ਪਾਪ ਮਿਟਾਉਣ ਲਈ ਯਹੋਵਾਹ ਅੱਗੇ ਇਨ੍ਹਾਂ ਨੂੰ ਚੜ੍ਹਾਵੇਗਾ ਅਤੇ ਉਹ ਖ਼ੂਨ ਵਹਿਣ ਕਰਕੇ ਹੋਈ ਅਸ਼ੁੱਧਤਾ ਤੋਂ ਸ਼ੁੱਧ ਹੋ ਜਾਵੇਗੀ। ਇਹ ਨਿਯਮ ਉਸ ਔਰਤ ਲਈ ਹੈ ਜੋ ਇਕ ਮੁੰਡੇ ਜਾਂ ਕੁੜੀ ਨੂੰ ਜਨਮ ਦਿੰਦੀ ਹੈ। 8 ਪਰ ਜੇ ਉਸ ਵਿਚ ਭੇਡ ਚੜ੍ਹਾਉਣ ਦੀ ਗੁੰਜਾਇਸ਼ ਨਹੀਂ ਹੈ, ਤਾਂ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ,+ ਇਕ ਹੋਮ-ਬਲ਼ੀ ਲਈ ਅਤੇ ਇਕ ਪਾਪ-ਬਲ਼ੀ ਲਈ। ਪੁਜਾਰੀ ਉਸ ਦੇ ਪਾਪ ਮਿਟਾਉਣ ਲਈ ਇਨ੍ਹਾਂ ਨੂੰ ਚੜ੍ਹਾਵੇਗਾ ਅਤੇ ਉਹ ਸ਼ੁੱਧ ਹੋ ਜਾਵੇਗੀ।’”

  • ਲੇਵੀਆਂ 14:21, 22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 “ਪਰ ਜੇ ਗ਼ਰੀਬ ਹੋਣ ਕਰਕੇ ਉਸ ਵਿਚ ਗੁੰਜਾਇਸ਼ ਨਹੀਂ ਹੈ, ਤਾਂ ਉਹ ਆਪਣੀ ਪਾਪੀ ਹਾਲਤ ਲਈ ਮਾਫ਼ੀ ਵਾਸਤੇ ਦੋਸ਼-ਬਲ਼ੀ ਲਈ ਇਕ ਭੇਡੂ ਲਿਆਵੇ ਜੋ ਹਿਲਾਉਣ ਦੀ ਭੇਟ ਵਜੋਂ ਚੜ੍ਹਾਇਆ ਜਾਵੇਗਾ। ਨਾਲੇ ਉਹ ਅਨਾਜ ਦੇ ਚੜ੍ਹਾਵੇ ਲਈ ਤੇਲ ਨਾਲ ਗੁੰਨ੍ਹਿਆ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ* ਅਤੇ ਇਕ ਲਾਗ ਤੇਲ 22 ਅਤੇ ਆਪਣੀ ਗੁੰਜਾਇਸ਼ ਮੁਤਾਬਕ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ। ਇਕ ਨੂੰ ਪਾਪ-ਬਲ਼ੀ ਲਈ ਅਤੇ ਇਕ ਨੂੰ ਹੋਮ-ਬਲ਼ੀ ਲਈ ਚੜ੍ਹਾਇਆ ਜਾਵੇਗਾ।+

  • ਲੇਵੀਆਂ 15:13-15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 “‘ਜਦ ਉਸ ਆਦਮੀ ਦੇ ਤਰਲ ਪਦਾਰਥ ਵਗਣਾ ਬੰਦ ਹੋ ਜਾਂਦਾ ਹੈ ਅਤੇ ਉਹ ਆਪਣੀ ਬੀਮਾਰੀ ਤੋਂ ਚੰਗਾ ਹੋ ਜਾਂਦਾ ਹੈ, ਤਾਂ ਉਹ ਸ਼ੁੱਧ ਹੋਣ ਦੇ ਸੱਤ ਦਿਨ ਪੂਰੇ ਹੋਣ ਤੋਂ ਬਾਅਦ ਆਪਣੇ ਕੱਪੜੇ ਧੋਵੇ ਅਤੇ ਤਾਜ਼ੇ ਪਾਣੀ ਨਾਲ ਨਹਾਵੇ ਅਤੇ ਫਿਰ ਉਹ ਸ਼ੁੱਧ ਹੋ ਜਾਵੇਗਾ।+ 14 ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ+ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਯਹੋਵਾਹ ਸਾਮ੍ਹਣੇ ਪੁਜਾਰੀ ਨੂੰ ਦੇਵੇ। 15 ਅਤੇ ਪੁਜਾਰੀ ਇਕ ਪੰਛੀ ਪਾਪ-ਬਲ਼ੀ ਲਈ ਅਤੇ ਇਕ ਹੋਮ-ਬਲ਼ੀ ਲਈ ਚੜ੍ਹਾਵੇਗਾ ਅਤੇ ਪੁਜਾਰੀ ਯਹੋਵਾਹ ਅੱਗੇ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ