132 ਹੇ ਯਹੋਵਾਹ, ਦਾਊਦ ਅਤੇ ਉਸ ਦੇ ਸਾਰੇ ਦੁੱਖਾਂ ਨੂੰ ਯਾਦ ਕਰ;+
 2 ਯਹੋਵਾਹ, ਯਾਦ ਕਰ ਕਿ ਉਸ ਨੇ ਤੇਰੇ ਨਾਲ ਸਹੁੰ ਖਾਧੀ ਸੀ,
ਦਾਊਦ ਨੇ ਤੇਰੇ ਸਾਮ੍ਹਣੇ, ਹਾਂ, ਯਾਕੂਬ ਦੇ ਸ਼ਕਤੀਸ਼ਾਲੀ ਪਰਮੇਸ਼ੁਰ ਸਾਮ੍ਹਣੇ ਸੁੱਖਣਾ ਸੁੱਖੀ ਸੀ:+
 3 “ਮੈਂ ਤਦ ਤਕ ਆਪਣੇ ਘਰ ਨਹੀਂ ਜਾਵਾਂਗਾ,+
ਨਾ ਹੀ ਆਪਣੇ ਪਲੰਘ ʼਤੇ ਲੰਮਾ ਪਵਾਂਗਾ;
 4 ਨਾ ਹੀ ਆਪਣੀਆਂ ਅੱਖਾਂ ਵਿਚ ਨੀਂਦ ਆਉਣ ਦਿਆਂਗਾ
ਅਤੇ ਨਾ ਹੀ ਆਪਣੀਆਂ ਪਲਕਾਂ ਬੰਦ ਹੋਣ ਦਿਆਂਗਾ
 5 ਜਦ ਤਕ ਮੈਂ ਯਹੋਵਾਹ ਦੇ ਰਹਿਣ ਲਈ ਥਾਂ ਨਹੀਂ ਲੱਭ ਲੈਂਦਾ
ਅਤੇ ਯਾਕੂਬ ਦੇ ਸ਼ਕਤੀਸ਼ਾਲੀ ਪਰਮੇਸ਼ੁਰ ਲਈ ਇਕ ਸੋਹਣਾ ਘਰ।”+