-
ਗਿਣਤੀ 25:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਜਦੋਂ ਇਜ਼ਰਾਈਲੀ ਸ਼ਿੱਟੀਮ ਵਿਚ ਰਹਿ ਰਹੇ ਸਨ,+ ਤਾਂ ਉਹ ਮੋਆਬ ਦੀਆਂ ਕੁੜੀਆਂ ਨਾਲ ਹਰਾਮਕਾਰੀ ਕਰਨ ਲੱਗ ਪਏ।+ 2 ਮੋਆਬੀ ਕੁੜੀਆਂ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਜਦੋਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਬਲ਼ੀਆਂ ਚੜ੍ਹਾਈਆਂ ਜਾਣ,+ ਤਾਂ ਉਹ ਵੀ ਉੱਥੇ ਆਉਣ। ਉਹ ਉੱਥੇ ਗਏ ਅਤੇ ਚੜ੍ਹਾਈਆਂ ਚੀਜ਼ਾਂ ਖਾਣ ਲੱਗੇ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮੱਥਾ ਟੇਕਣ ਲੱਗੇ।+ 3 ਇਸ ਤਰ੍ਹਾਂ ਇਜ਼ਰਾਈਲੀ ਉਨ੍ਹਾਂ ਨਾਲ ਮਿਲ ਕੇ ਪਿਓਰ ਦੇ ਬਆਲ ਦੀ ਭਗਤੀ ਕਰਨ ਲੱਗੇ,*+ ਇਸ ਲਈ ਯਹੋਵਾਹ ਦਾ ਗੁੱਸਾ ਇਜ਼ਰਾਈਲੀਆਂ ਉੱਤੇ ਭੜਕ ਉੱਠਿਆ।
-
-
ਗਿਣਤੀ 25:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “ਮਿਦਿਆਨੀਆਂ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਖ਼ਤਮ ਕਰ ਦਿਓ+ 18 ਕਿਉਂਕਿ ਉਨ੍ਹਾਂ ਨੇ ਚਲਾਕੀ ਨਾਲ ਪਿਓਰ ਦੇ ਸੰਬੰਧ ਵਿਚ ਤੁਹਾਡੇ ਤੋਂ ਪਾਪ ਕਰਾ ਕੇ ਤੁਹਾਡੇ ਉੱਤੇ ਕਹਿਰ ਲਿਆਂਦਾ+ ਅਤੇ ਮਿਦਿਆਨ ਦੇ ਇਕ ਮੁਖੀ ਦੀ ਧੀ ਕਾਜ਼ਬੀ ਨੂੰ ਇਸਤੇਮਾਲ ਕਰ ਕੇ ਤੁਹਾਨੂੰ ਪਾਪ ਵਿਚ ਫਸਾਇਆ। ਉਸ ਕੁੜੀ ਨੂੰ ਉਸ ਦਿਨ ਜਾਨੋਂ ਮਾਰ ਦਿੱਤਾ ਗਿਆ ਸੀ+ ਜਦੋਂ ਪਿਓਰ ਦੇ ਸੰਬੰਧ ਵਿਚ ਤੁਹਾਡੇ ਉੱਤੇ ਕਹਿਰ ਵਰ੍ਹਿਆ ਸੀ।”+
-
-
ਜ਼ਬੂਰ 94:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
94 ਹੇ ਬਦਲਾ ਲੈਣ ਵਾਲੇ ਪਰਮੇਸ਼ੁਰ ਯਹੋਵਾਹ,+
ਹੇ ਬਦਲਾ ਲੈਣ ਵਾਲੇ ਪਰਮੇਸ਼ੁਰ, ਆਪਣਾ ਜਲਾਲ ਦਿਖਾ!
-