-
ਬਿਵਸਥਾ ਸਾਰ 3:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਸ ਸਮੇਂ ਅਸੀਂ ਇਸ ਇਲਾਕੇ ʼਤੇ ਕਬਜ਼ਾ ਕੀਤਾ ਜਿਸ ਦੀ ਸਰਹੱਦ ਅਰਨੋਨ ਘਾਟੀ ਕੋਲ ਅਰੋਏਰ+ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਵਿਚ ਗਿਲਆਦ ਦਾ ਅੱਧਾ ਪਹਾੜੀ ਇਲਾਕਾ ਸ਼ਾਮਲ ਹੈ ਅਤੇ ਮੈਂ ਇਸ ਦੇ ਸ਼ਹਿਰ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤੇ।+ 13 ਅਤੇ ਮੈਂ ਮਨੱਸ਼ਹ ਦੇ ਅੱਧੇ ਗੋਤ ਨੂੰ ਗਿਲਆਦ ਦਾ ਬਾਕੀ ਬਚਿਆ ਇਲਾਕਾ ਅਤੇ ਪੂਰਾ ਬਾਸ਼ਾਨ ਦੇ ਦਿੱਤਾ ਜੋ ਓਗ ਦੇ ਰਾਜ ਦਾ ਹਿੱਸਾ ਸੀ।+ ਬਾਸ਼ਾਨ ਵਿਚ ਅਰਗੋਬ ਦੇ ਪੂਰੇ ਇਲਾਕੇ ਨੂੰ ਰਫ਼ਾਈਮੀਆਂ ਦਾ ਦੇਸ਼ ਕਿਹਾ ਜਾਂਦਾ ਸੀ।
-
-
ਯਹੋਸ਼ੁਆ 13:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਬਾਕੀ ਅੱਧੇ ਗੋਤ, ਰਊਬੇਨੀਆਂ ਅਤੇ ਗਾਦੀਆਂ ਨੇ ਆਪਣੀ ਵਿਰਾਸਤ ਲੈ ਲਈ ਸੀ ਜੋ ਮੂਸਾ ਨੇ ਉਨ੍ਹਾਂ ਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ। ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਇਹ ਇਲਾਕੇ ਦਿੱਤੇ ਸਨ:+
-