-
ਕੂਚ 26:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਤੂੰ ਇਹ ਪਰਦਾ ਕਿੱਕਰ ਦੀ ਲੱਕੜ ਦੇ ਬਣੇ ਚਾਰ ਥੰਮ੍ਹਾਂ ਉੱਤੇ ਲਾਈਂ। ਇਹ ਥੰਮ੍ਹ ਸੋਨੇ ਨਾਲ ਮੜ੍ਹੇ ਹੋਣ ਅਤੇ ਇਨ੍ਹਾਂ ਦੀਆਂ ਕੁੰਡੀਆਂ ਸੋਨੇ ਦੀਆਂ ਹੋਣ। ਇਨ੍ਹਾਂ ਥੰਮ੍ਹਾਂ ਨੂੰ ਖੜ੍ਹਾ ਕਰਨ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ ਚਾਰ ਚੌਂਕੀਆਂ ਬਣਾਈਆਂ ਜਾਣ।
-
-
ਕੂਚ 26:37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਤੂੰ ਇਸ ਪਰਦੇ ਲਈ ਕਿੱਕਰ ਦੀ ਲੱਕੜ ਦੇ ਪੰਜ ਥੰਮ੍ਹ ਬਣਾਈਂ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ। ਇਨ੍ਹਾਂ ਦੀਆਂ ਕੁੰਡੀਆਂ ਸੋਨੇ ਦੀਆਂ ਹੋਣ। ਇਨ੍ਹਾਂ ਥੰਮ੍ਹਾਂ ਨੂੰ ਖੜ੍ਹਾ ਕਰਨ ਲਈ ਤਾਂਬੇ ਦੀਆਂ ਸੁਰਾਖ਼ਾਂ ਵਾਲੀਆਂ ਪੰਜ ਚੌਂਕੀਆਂ ਬਣਾਈਆਂ ਜਾਣ।
-
-
ਕੂਚ 36:37, 38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਫਿਰ ਉਸ ਨੇ ਤੰਬੂ ਦੇ ਦਰਵਾਜ਼ੇ ਲਈ ਇਕ ਪਰਦਾ ਬਣਾਇਆ। ਇਹ ਪਰਦਾ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦਾ ਬੁਣਿਆ ਸੀ।+ 38 ਅਤੇ ਪਰਦੇ ਵਾਸਤੇ ਪੰਜ ਥੰਮ੍ਹ ਅਤੇ ਕੁੰਡੀਆਂ ਵੀ ਬਣਾਈਆਂ। ਉਸ ਨੇ ਥੰਮ੍ਹਾਂ ਦੇ ਉੱਪਰਲੇ ਹਿੱਸੇ ਅਤੇ ਇਨ੍ਹਾਂ ਦੇ ਛੱਲਿਆਂ ਨੂੰ ਸੋਨੇ ਨਾਲ ਮੜ੍ਹਿਆ, ਪਰ ਇਨ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਪੰਜ ਚੌਂਕੀਆਂ ਤਾਂਬੇ ਦੀਆਂ ਸਨ।
-