ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 41:51, 52
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 51 ਯੂਸੁਫ਼ ਨੇ ਜੇਠੇ ਮੁੰਡੇ ਦਾ ਨਾਂ ਮਨੱਸ਼ਹ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਪਰਮੇਸ਼ੁਰ ਦੀ ਮਿਹਰ ਨਾਲ ਮੈਂ ਆਪਣੇ ਸਾਰੇ ਦੁੱਖ ਭੁੱਲ ਗਿਆ ਹਾਂ ਅਤੇ ਮੈਨੂੰ ਆਪਣੇ ਪਿਤਾ ਦਾ ਪਰਿਵਾਰ ਯਾਦ ਨਹੀਂ ਆਉਂਦਾ।” 52 ਉਸ ਨੇ ਦੂਸਰੇ ਮੁੰਡੇ ਦਾ ਨਾਂ ਇਫ਼ਰਾਈਮ*+ ਰੱਖਿਆ ਕਿਉਂਕਿ ਉਸ ਨੇ ਕਿਹਾ, “ਜਿਸ ਦੇਸ਼ ਵਿਚ ਮੈਂ ਇੰਨੇ ਦੁੱਖ ਝੱਲੇ, ਉੱਥੇ ਪਰਮੇਸ਼ੁਰ ਨੇ ਮੈਨੂੰ ਔਲਾਦ* ਦਿੱਤੀ ਹੈ।”+

  • ਉਤਪਤ 46:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਮਿਸਰ ਵਿਚ ਯੂਸੁਫ਼ ਦੇ ਘਰ ਦੋ ਪੁੱਤਰ ਮਨੱਸ਼ਹ+ ਅਤੇ ਇਫ਼ਰਾਈਮ+ ਪੈਦਾ ਹੋਏ ਜਿਨ੍ਹਾਂ ਨੂੰ ਓਨ* ਸ਼ਹਿਰ ਦੇ ਪੁਜਾਰੀ ਪੋਟੀਫਰਾ ਦੀ ਧੀ ਆਸਨਥ+ ਨੇ ਜਨਮ ਦਿੱਤਾ ਸੀ।

  • ਉਤਪਤ 48:17-19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਜਦੋਂ ਯੂਸੁਫ਼ ਨੇ ਦੇਖਿਆ ਕਿ ਉਸ ਦੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਸੀ, ਤਾਂ ਉਸ ਨੂੰ ਇਹ ਚੰਗਾ ਨਹੀਂ ਲੱਗਾ। ਇਸ ਲਈ ਉਸ ਨੇ ਆਪਣੇ ਪਿਤਾ ਦਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਤੋਂ ਚੁੱਕ ਕੇ ਮਨੱਸ਼ਹ ਦੇ ਸਿਰ ʼਤੇ ਰੱਖਣ ਦੀ ਕੋਸ਼ਿਸ਼ ਕੀਤੀ। 18 ਯੂਸੁਫ਼ ਨੇ ਆਪਣੇ ਪਿਤਾ ਨੂੰ ਕਿਹਾ: “ਪਿਤਾ ਜੀ, ਇਸ ʼਤੇ ਨਹੀਂ, ਉਸ ਦੇ ਸਿਰ ਉੱਤੇ ਆਪਣਾ ਸੱਜਾ ਹੱਥ ਰੱਖ ਕਿਉਂਕਿ ਉਹ ਜੇਠਾ ਹੈ।”+ 19 ਪਰ ਉਸ ਦੇ ਪਿਤਾ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰਦਿਆਂ ਕਿਹਾ: “ਪੁੱਤਰ, ਮੈਂ ਜਾਣਦਾ ਹਾਂ। ਉਸ ਤੋਂ ਵੀ ਇਕ ਵੱਡੀ ਤੇ ਮਹਾਨ ਕੌਮ ਬਣੇਗੀ। ਪਰ ਉਸ ਦਾ ਛੋਟਾ ਭਰਾ ਉਸ ਤੋਂ ਵੀ ਮਹਾਨ ਹੋਵੇਗਾ+ ਅਤੇ ਉਸ ਦੀ ਸੰਤਾਨ* ਦੀ ਗਿਣਤੀ ਇੰਨੀ ਜ਼ਿਆਦਾ ਹੋਵੇਗੀ ਕਿ ਉਸ ਤੋਂ ਕਈ ਕੌਮਾਂ ਬਣ ਜਾਣ।”+

  • ਗਿਣਤੀ 2:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 “ਪੱਛਮ ਵਿਚ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਇਫ਼ਰਾਈਮ ਦਾ ਗੋਤ ਹੋਵੇਗਾ। ਇਫ਼ਰਾਈਮ ਦੇ ਪੁੱਤਰਾਂ ਦਾ ਮੁਖੀ ਅਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ।+ 19 ਉਸ ਦੇ ਫ਼ੌਜੀਆਂ ਦੀ ਗਿਣਤੀ 40,500 ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ