-
ਗਿਣਤੀ 7:13-17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ*+ ਦੇ ਤੋਲ ਮੁਤਾਬਕ ਥਾਲ਼ੀ ਦਾ ਭਾਰ 130 ਸ਼ੇਕੇਲ* ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਨਾਲ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 14 ਨਾਲੇ ਸੋਨੇ ਦਾ ਇਕ ਪਿਆਲਾ* ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 15 ਹੋਮ-ਬਲ਼ੀ ਲਈ ਇਕ ਬਲਦ,+ ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 16 ਪਾਪ-ਬਲ਼ੀ ਲਈ ਇਕ ਮੇਮਣਾ;+ 17 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਅਮੀਨਾਦਾਬ+ ਦੇ ਪੁੱਤਰ ਨਹਸ਼ੋਨ ਦੀ ਭੇਟ ਸੀ।
-