-
ਕੂਚ 40:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਸਫ਼ਰ ਦੌਰਾਨ ਜਦੋਂ ਬੱਦਲ ਡੇਰੇ ਤੋਂ ਉੱਪਰ ਉੱਠਦਾ ਸੀ, ਤਾਂ ਇਜ਼ਰਾਈਲੀ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਅੱਗੇ ਤੁਰ ਪੈਂਦੇ ਸਨ।+
-
-
ਗਿਣਤੀ 2:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “ਇਸ ਦਲ ਦੇ ਫ਼ੌਜੀਆਂ ਦੀ ਕੁੱਲ ਗਿਣਤੀ 1,86,400 ਹੈ ਜਿਸ ਦੀ ਅਗਵਾਈ ਯਹੂਦਾਹ ਦਾ ਗੋਤ ਕਰੇਗਾ। ਜਦੋਂ ਇਜ਼ਰਾਈਲੀ ਇਕ ਥਾਂ ਤੋਂ ਦੂਜੀ ਥਾਂ ਜਾਣਗੇ, ਤਾਂ ਕਾਫ਼ਲੇ ਵਿਚ ਇਹ ਪਹਿਲੇ ਨੰਬਰ ʼਤੇ ਹੋਣਗੇ।+
-
-
ਗਿਣਤੀ 2:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਇਸ ਦਲ ਦੇ ਫ਼ੌਜੀਆਂ ਦੀ ਗਿਣਤੀ 1,51,450 ਹੈ ਜਿਸ ਦੀ ਅਗਵਾਈ ਰਊਬੇਨ ਦਾ ਗੋਤ ਕਰੇਗਾ। ਕਾਫ਼ਲੇ ਵਿਚ ਇਹ ਦੂਜੇ ਨੰਬਰ ʼਤੇ ਹੋਣਗੇ।+
17 “ਜਦੋਂ ਮੰਡਲੀ ਦੇ ਤੰਬੂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਵੇਗਾ,+ ਤਾਂ ਲੇਵੀਆਂ ਦਾ ਦਲ ਦੂਸਰੇ ਦਲਾਂ ਦੇ ਵਿਚਕਾਰ ਹੋਵੇ।
“ਤਿੰਨ ਗੋਤਾਂ ਵਾਲਾ ਹਰ ਦਲ ਛਾਉਣੀ ਵਿਚ ਜਿਸ ਤਰਤੀਬ ਵਿਚ ਤੰਬੂ ਲਾਵੇਗਾ, ਉਸੇ ਤਰਤੀਬ ਵਿਚ ਉਹ ਸਫ਼ਰ ਕਰੇ+ ਅਤੇ ਕਾਫ਼ਲੇ ਵਿਚ ਹਰ ਕੋਈ ਆਪੋ-ਆਪਣੀ ਜਗ੍ਹਾ ਰਹੇ।
-
-
ਗਿਣਤੀ 2:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 “ਇਸ ਦਲ ਦੇ ਫ਼ੌਜੀਆਂ ਦੀ ਗਿਣਤੀ 1,08,100 ਹੈ ਜਿਸ ਦੀ ਅਗਵਾਈ ਇਫ਼ਰਾਈਮ ਦਾ ਗੋਤ ਕਰੇਗਾ। ਕਾਫ਼ਲੇ ਵਿਚ ਇਹ ਤੀਜੇ ਨੰਬਰ ʼਤੇ ਹੋਣਗੇ।+
-
-
ਗਿਣਤੀ 2:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 “ਇਸ ਦਲ ਦੇ ਫ਼ੌਜੀਆਂ ਦੀ ਗਿਣਤੀ 1,57,600 ਹੈ ਜਿਸ ਦੀ ਅਗਵਾਈ ਦਾਨ ਦਾ ਗੋਤ ਕਰੇਗਾ। ਇਜ਼ਰਾਈਲ ਦੇ ਤਿੰਨ-ਤਿੰਨ ਗੋਤਾਂ ਦੇ ਦਲਾਂ ਅਨੁਸਾਰ ਇਹ ਕਾਫ਼ਲੇ ਦੇ ਅਖ਼ੀਰ ਵਿਚ ਹੋਣਗੇ।”+
-