-
ਗਿਣਤੀ 13:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਉਹ ਮੂਸਾ, ਹਾਰੂਨ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਕੋਲ ਵਾਪਸ ਆ ਗਏ ਜਿਹੜੇ ਪਾਰਾਨ ਦੀ ਉਜਾੜ ਵਿਚ ਕਾਦੇਸ਼+ ਵਿਚ ਠਹਿਰੇ ਹੋਏ ਸਨ। ਉਨ੍ਹਾਂ ਨੇ ਸਾਰੀ ਮੰਡਲੀ ਨੂੰ ਉਸ ਦੇਸ਼ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਉੱਥੋਂ ਦੇ ਫਲ ਦਿਖਾਏ। 27 ਉਨ੍ਹਾਂ ਨੇ ਮੂਸਾ ਨੂੰ ਦੱਸਿਆ: “ਅਸੀਂ ਉਸ ਦੇਸ਼ ਵਿਚ ਗਏ ਜਿੱਥੇ ਤੂੰ ਸਾਨੂੰ ਘੱਲਿਆ ਸੀ। ਉੱਥੇ ਸੱਚੀਂ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ+ ਅਤੇ ਇਹ ਉੱਥੋਂ ਦੇ ਫਲ ਹਨ।+
-
-
ਬਿਵਸਥਾ ਸਾਰ 1:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਉਹ ਸਾਡੇ ਲਈ ਉਸ ਦੇਸ਼ ਦੇ ਕੁਝ ਫਲ ਲੈ ਕੇ ਆਏ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ, ‘ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਜੋ ਦੇਸ਼ ਦੇਵੇਗਾ, ਉਹ ਬਹੁਤ ਹੀ ਵਧੀਆ ਹੈ।’+
-