27 ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੱਤਾ+ ਜੋ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਰਹੇ।+ ਪਰ ਉਹ ਆਪਣੇ ਦੁੱਖ ਦੇ ਵੇਲੇ ਤੇਰੇ ਅੱਗੇ ਦੁਹਾਈ ਦਿੰਦੇ ਸਨ ਅਤੇ ਤੂੰ ਸਵਰਗ ਤੋਂ ਉਨ੍ਹਾਂ ਦੀ ਸੁਣਦਾ ਸੀ; ਤੂੰ ਆਪਣੀ ਵੱਡੀ ਦਇਆ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਉਣ ਲਈ ਕਿਸੇ-ਨਾ-ਕਿਸੇ ਨੂੰ ਘੱਲਦਾ ਸੀ।+