15 ਉਨ੍ਹਾਂ ਦਿਨਾਂ ਵਿਚ ਮੈਂ ਦੇਖਿਆ ਕਿ ਯਹੂਦਾਹ ਵਿਚ ਲੋਕ ਸਬਤ ਵਾਲੇ ਦਿਨ ਚੁਬੱਚਿਆਂ ਵਿਚ ਅੰਗੂਰ ਮਿੱਧ ਰਹੇ ਸਨ,+ ਅਨਾਜ ਦੇ ਢੇਰ ਗਧਿਆਂ ʼਤੇ ਲੱਦ ਕੇ ਲਿਆ ਰਹੇ ਸਨ, ਦਾਖਰਸ, ਅੰਗੂਰ, ਅੰਜੀਰਾਂ ਅਤੇ ਹਰ ਤਰ੍ਹਾਂ ਦਾ ਮਾਲ ਸਬਤ ਵਾਲੇ ਦਿਨ ਯਰੂਸ਼ਲਮ ਵਿਚ ਲਿਆ ਰਹੇ ਸਨ।+ ਇਸ ਲਈ ਮੈਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸ ਦਿਨ ਕੋਈ ਸਾਮਾਨ ਨਾ ਵੇਚਣ।