-
ਕੂਚ 24:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਮੇਰੇ ਕੋਲ ਉੱਪਰ ਪਹਾੜ ʼਤੇ ਆ ਅਤੇ ਉੱਥੇ ਰਹਿ। ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਦਿਆਂਗਾ ਜਿਨ੍ਹਾਂ ʼਤੇ ਮੈਂ ਕਾਨੂੰਨ ਅਤੇ ਹੁਕਮ ਲਿਖਾਂਗਾ ਤਾਂਕਿ ਲੋਕ ਇਨ੍ਹਾਂ ਨੂੰ ਸਿੱਖਣ।”+
-
-
ਬਿਵਸਥਾ ਸਾਰ 4:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਯਹੋਵਾਹ ਅੱਗ ਦੇ ਵਿੱਚੋਂ ਤੁਹਾਡੇ ਨਾਲ ਗੱਲ ਕਰਨ ਲੱਗਾ।+ ਤੁਸੀਂ ਸਿਰਫ਼ ਆਵਾਜ਼ ਸੁਣੀ, ਪਰ ਕਿਸੇ ਨੂੰ ਦੇਖਿਆ ਨਹੀਂ,+ ਉਦੋਂ ਤੁਹਾਨੂੰ ਸਿਰਫ਼ ਆਵਾਜ਼ ਹੀ ਸੁਣਾਈ ਦਿੱਤੀ।+ 13 ਅਤੇ ਉਸ ਨੇ ਤੁਹਾਨੂੰ ਆਪਣਾ ਇਕਰਾਰ ਯਾਨੀ ਦਸ ਹੁਕਮ* ਦਿੱਤੇ ਜਿਨ੍ਹਾਂ ਦੀ ਪਾਲਣਾ ਕਰਨ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ।+ ਬਾਅਦ ਵਿਚ ਉਸ ਨੇ ਉਨ੍ਹਾਂ ਹੁਕਮਾਂ ਨੂੰ ਪੱਥਰ ਦੀਆਂ ਦੋ ਫੱਟੀਆਂ ʼਤੇ ਲਿਖਿਆ।+
-