16 ਤੁਹਾਡਾ ਪਰਮੇਸ਼ੁਰ ਯਹੋਵਾਹ ਇਸ ਲਈ ਇਸ ਤਰ੍ਹਾਂ ਕਰੇਗਾ ਕਿਉਂਕਿ ਹੋਰੇਬ ਵਿਚ ਸਾਰੀ ਮੰਡਲੀ ਨੇ ਇਹ ਬੇਨਤੀ ਕੀਤੀ ਸੀ,+ ‘ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਵਾਜ਼ ਨਹੀਂ ਸੁਣਨੀ ਚਾਹੁੰਦੇ ਅਤੇ ਅਸੀਂ ਇਹ ਵੱਡੀ ਅੱਗ ਹੋਰ ਨਹੀਂ ਦੇਖਣੀ ਚਾਹੁੰਦੇ, ਕਿਤੇ ਇੱਦਾਂ ਨਾ ਹੋਵੇ ਕਿ ਅਸੀਂ ਮਰ ਜਾਈਏ।’+ 17 ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਇਹ ਲੋਕ ਠੀਕ ਕਹਿੰਦੇ ਹਨ।