-
ਬਿਵਸਥਾ ਸਾਰ 12:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤੁਸੀਂ ਜਿਨ੍ਹਾਂ ਕੌਮਾਂ ਨੂੰ ਉੱਥੋਂ ਕੱਢੋਗੇ, ਉਨ੍ਹਾਂ ਦੀਆਂ ਉਹ ਸਾਰੀਆਂ ਥਾਵਾਂ ਪੂਰੀ ਤਰ੍ਹਾਂ ਢਾਹ ਦੇਣੀਆਂ ਜਿੱਥੇ ਉਹ ਆਪਣੇ ਦੇਵਤਿਆਂ ਦੀ ਭਗਤੀ ਕਰਦੀਆਂ ਹਨ,+ ਚਾਹੇ ਉਹ ਉੱਚੇ ਪਹਾੜਾਂ ʼਤੇ ਹੋਣ ਜਾਂ ਪਹਾੜੀਆਂ ʼਤੇ ਜਾਂ ਹਰੇ-ਭਰੇ ਦਰਖ਼ਤਾਂ ਥੱਲੇ ਹੋਣ। 3 ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਪੂਜਾ-ਖੰਭੇ* ਅੱਗ ਵਿਚ ਸਾੜ ਦੇਣੇ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤੀਆਂ ਤੋੜ ਦੇਣੀਆਂ।+ ਇਸ ਤਰ੍ਹਾਂ ਤੁਸੀਂ ਉਸ ਜਗ੍ਹਾ ਤੋਂ ਉਨ੍ਹਾਂ ਦੇਵਤਿਆਂ ਦਾ ਨਾਂ ਤਕ ਮਿਟਾ ਦੇਣਾ।+
-