-
ਕੂਚ 12:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “‘ਇਹ ਦਿਨ ਤੁਹਾਡੇ ਲਈ ਇਕ ਯਾਦਗਾਰ ਹੋਵੇਗਾ। ਤੁਸੀਂ ਪੀੜ੍ਹੀਓ-ਪੀੜ੍ਹੀ ਇਹ ਤਿਉਹਾਰ ਯਹੋਵਾਹ ਦੀ ਭਗਤੀ ਕਰਨ ਲਈ ਮਨਾਇਓ। ਤੁਸੀਂ ਇਸ ਨਿਯਮ ਦੀ ਸਦਾ ਪਾਲਣਾ ਕਰਦੇ ਰਹਿਓ।
-
-
ਕੂਚ 13:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਤੁਸੀਂ ਇਸ ਦਿਨ ਆਪਣੇ ਪੁੱਤਰਾਂ ਨੂੰ ਦੱਸਿਓ, ‘ਯਹੋਵਾਹ ਨੇ ਮਿਸਰ ਵਿੱਚੋਂ ਕੱਢਣ ਵੇਲੇ ਸਾਡੇ ਲਈ ਜੋ ਕੀਤਾ ਸੀ, ਉਸ ਨੂੰ ਯਾਦ ਕਰਨ ਲਈ ਅਸੀਂ ਇਸ ਤਰ੍ਹਾਂ ਕਰਦੇ ਹਾਂ।’+ 9 ਇਹ ਤਿਉਹਾਰ ਤੁਹਾਡੇ ਹੱਥ ਅਤੇ ਮੱਥੇ ʼਤੇ*+ ਬੰਨ੍ਹੀ ਨਿਸ਼ਾਨੀ ਵਾਂਗ ਹੋਵੇਗਾ। ਇਹ ਤੁਹਾਨੂੰ ਯਾਦ ਕਰਾਵੇਗਾ ਕਿ ਤੁਸੀਂ ਯਹੋਵਾਹ ਦੇ ਕਾਨੂੰਨ ਬਾਰੇ ਗੱਲ ਕਰੋ ਅਤੇ ਇਹ ਵੀ ਯਾਦ ਕਰਾਵੇਗਾ ਕਿ ਯਹੋਵਾਹ ਆਪਣੇ ਬਲਵੰਤ ਹੱਥ ਨਾਲ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।
-