-
ਬਿਵਸਥਾ ਸਾਰ 7:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਹ ਤੁਹਾਨੂੰ ਪਿਆਰ ਕਰੇਗਾ ਅਤੇ ਬਰਕਤ ਦੇਵੇਗਾ ਅਤੇ ਤੁਹਾਡੀ ਗਿਣਤੀ ਵਧਾਵੇਗਾ। ਹਾਂ, ਉਸ ਨੇ ਤੁਹਾਨੂੰ ਜੋ ਦੇਸ਼ ਦੇਣ ਦੀ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ,+ ਉਸ ਦੇਸ਼ ਵਿਚ ਉਹ ਤੁਹਾਨੂੰ ਬਹੁਤ ਸਾਰੇ ਬੱਚਿਆਂ ਦੀ ਦਾਤ ਬਖ਼ਸ਼ੇਗਾ*+ ਅਤੇ ਉਹ ਤੁਹਾਡੀ ਜ਼ਮੀਨ ਦੀ ਪੈਦਾਵਾਰ, ਤੁਹਾਡੇ ਅਨਾਜ, ਤੁਹਾਡੇ ਨਵੇਂ ਦਾਖਰਸ, ਤੁਹਾਡੇ ਤੇਲ,+ ਤੁਹਾਡੇ ਗਾਂਵਾਂ-ਬਲਦਾਂ ਦੇ ਬੱਚਿਆਂ ਅਤੇ ਭੇਡਾਂ-ਬੱਕਰੀਆਂ ਦੇ ਬੱਚਿਆਂ ʼਤੇ ਬਰਕਤ ਪਾਵੇਗਾ।
-
-
ਬਿਵਸਥਾ ਸਾਰ 28:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਯਹੋਵਾਹ ਹੁਕਮ ਦੇਵੇਗਾ ਕਿ ਤੁਹਾਡੇ ਅਨਾਜ ਦੇ ਭੰਡਾਰ ਭਰ ਜਾਣ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ʼਤੇ ਬਰਕਤ ਹੋਵੇ।+ ਤੁਹਾਡਾ ਪਰਮੇਸ਼ੁਰ ਯਹੋਵਾਹ ਜ਼ਰੂਰ ਤੁਹਾਨੂੰ ਉਸ ਦੇਸ਼ ਵਿਚ ਬਰਕਤ ਦੇਵੇਗਾ ਜੋ ਦੇਸ਼ ਉਹ ਤੁਹਾਨੂੰ ਦੇਣ ਜਾ ਰਿਹਾ ਹੈ।
-
-
ਬਿਵਸਥਾ ਸਾਰ 30:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰ ਕੇ,+ ਉਸ ਦੇ ਰਾਹਾਂ ʼਤੇ ਚੱਲ ਕੇ ਅਤੇ ਉਸ ਦੇ ਹੁਕਮਾਂ, ਨਿਯਮਾਂ ਤੇ ਕਾਨੂੰਨਾਂ ਮੁਤਾਬਕ ਚੱਲ ਕੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮ ਸੁਣਦੇ ਹੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦੇ ਰਿਹਾ ਹਾਂ, ਤਾਂ ਤੁਸੀਂ ਜੀਉਂਦੇ ਰਹੋਗੇ+ ਅਤੇ ਤੁਹਾਡੀ ਗਿਣਤੀ ਵਧੇਗੀ ਅਤੇ ਫਿਰ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਤੁਹਾਡੇ ਦੇਸ਼ ਵਿਚ ਬਰਕਤਾਂ ਦੇਵੇਗਾ ਜਿਸ ਦੇਸ਼ ʼਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ।+
-