-
1 ਸਮੂਏਲ 28:7-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਅਖ਼ੀਰ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਕਿਹਾ: “ਮੇਰੇ ਲਈ ਕਿਸੇ ਅਜਿਹੀ ਔਰਤ ਨੂੰ ਲੱਭੋ ਜੋ ਮਰੇ ਹੋਇਆਂ ਨਾਲ ਗੱਲ ਕਰਦੀ ਹੋਵੇ।+ ਮੈਂ ਉਸ ਕੋਲ ਜਾ ਕੇ ਉਸ ਦੀ ਸਲਾਹ ਲਵਾਂਗਾ।” ਉਸ ਦੇ ਨੌਕਰਾਂ ਨੇ ਉਸ ਨੂੰ ਕਿਹਾ: “ਏਨ-ਦੋਰ+ ਵਿਚ ਇਕ ਔਰਤ ਹੈ ਜੋ ਮਰੇ ਹੋਇਆਂ ਨਾਲ ਗੱਲ ਕਰਦੀ ਹੈ।”
8 ਇਸ ਲਈ ਸ਼ਾਊਲ ਨੇ ਆਪਣਾ ਭੇਸ ਬਦਲਿਆ ਤੇ ਹੋਰ ਕੱਪੜੇ ਪਾ ਕੇ ਆਪਣੇ ਦੋ ਆਦਮੀਆਂ ਨਾਲ ਰਾਤ ਨੂੰ ਉਸ ਔਰਤ ਕੋਲ ਗਿਆ। ਉਸ ਨੇ ਕਿਹਾ: “ਫਾਲ* ਪਾ ਕੇ+ ਉਸ ਆਦਮੀ ਨੂੰ ਮੇਰੇ ਲਈ ਬੁਲਾ ਜਿਸ ਬਾਰੇ ਮੈਂ ਤੈਨੂੰ ਦੱਸਾਂ।” 9 ਪਰ ਉਸ ਔਰਤ ਨੇ ਉਸ ਨੂੰ ਕਿਹਾ: “ਤੈਨੂੰ ਪਤਾ ਹੀ ਹੋਣਾ ਸ਼ਾਊਲ ਨੇ ਕੀ ਕੀਤਾ ਸੀ। ਉਸ ਨੇ ਚੇਲੇ-ਚਾਂਟਿਆਂ ਅਤੇ ਭਵਿੱਖ ਦੱਸਣ ਵਾਲਿਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ।+ ਤਾਂ ਫਿਰ, ਤੂੰ ਕਿਉਂ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ ਤਾਂਕਿ ਮੈਂ ਮਾਰੀ ਜਾਵਾਂ?”+ 10 ਫਿਰ ਸ਼ਾਊਲ ਨੇ ਇਹ ਕਹਿੰਦੇ ਹੋਏ ਉਸ ਨਾਲ ਯਹੋਵਾਹ ਦੀ ਸਹੁੰ ਖਾਧੀ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਇਸ ਮਾਮਲੇ ਵਿਚ ਤੇਰੇ ʼਤੇ ਕੋਈ ਦੋਸ਼ ਨਹੀਂ ਲੱਗੇਗਾ!” 11 ਇਹ ਸੁਣ ਕੇ ਉਸ ਔਰਤ ਨੇ ਕਿਹਾ: “ਮੈਂ ਤੇਰੇ ਲਈ ਕਿਹਨੂੰ ਬੁਲਾਵਾਂ?” ਉਸ ਨੇ ਜਵਾਬ ਦਿੱਤਾ: “ਮੇਰੇ ਲਈ ਸਮੂਏਲ ਨੂੰ ਬੁਲਾ।”
-