-
ਗਿਣਤੀ 21:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਫਿਰ ਉਹ ਉੱਥੋਂ ਚਲੇ ਗਏ ਅਤੇ ਅਰਨੋਨ ਦੇ ਇਲਾਕੇ+ ਵਿਚ ਜਾ ਕੇ ਤੰਬੂ ਲਾਏ। ਇਹ ਇਲਾਕਾ ਅਮੋਰੀਆਂ ਦੀ ਸਰਹੱਦ ਤੋਂ ਫੈਲੀ ਉਜਾੜ ਵਿਚ ਹੈ ਕਿਉਂਕਿ ਅਰਨੋਨ ਮੋਆਬ ਅਤੇ ਅਮੋਰੀਆਂ ਦੇ ਇਲਾਕੇ ਦੇ ਵਿਚਕਾਰ ਹੈ ਅਤੇ ਅਰਨੋਨ ਮੋਆਬ ਦੇ ਇਲਾਕੇ ਦੀ ਸਰਹੱਦ ਹੈ।
-
-
ਨਿਆਈਆਂ 11:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਇਜ਼ਰਾਈਲ ਨੇ ਅਦੋਮ+ ਦੇ ਰਾਜੇ ਨੂੰ ਇਹ ਸੰਦੇਸ਼ ਦੇਣ ਲਈ ਬੰਦੇ ਘੱਲੇ: “ਕਿਰਪਾ ਕਰ ਕੇ ਸਾਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘ ਲੈਣ ਦੇ,” ਪਰ ਅਦੋਮ ਦੇ ਰਾਜੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਮੋਆਬ+ ਦੇ ਰਾਜੇ ਨੂੰ ਵੀ ਸੰਦੇਸ਼ ਭੇਜਿਆ, ਪਰ ਉਹ ਵੀ ਰਾਜ਼ੀ ਨਾ ਹੋਇਆ। ਇਸ ਲਈ ਇਜ਼ਰਾਈਲ ਕਾਦੇਸ਼+ ਵਿਚ ਹੀ ਰਿਹਾ। 18 ਜਦੋਂ ਉਹ ਉਜਾੜ ਵਿੱਚੋਂ ਦੀ ਲੰਘੇ, ਤਾਂ ਉਹ ਅਦੋਮ ਦੇ ਇਲਾਕੇ+ ਅਤੇ ਮੋਆਬ ਦੇ ਇਲਾਕੇ ਦੇ ਬਾਹਰੋਂ-ਬਾਹਰ ਦੀ ਗਏ। ਉਹ ਮੋਆਬ ਦੇ ਇਲਾਕੇ ਦੇ ਪੂਰਬ ਵੱਲ ਗਏ+ ਤੇ ਉਨ੍ਹਾਂ ਨੇ ਅਰਨੋਨ ਦੇ ਇਲਾਕੇ ਵਿਚ ਡੇਰਾ ਲਾਇਆ; ਉਹ ਮੋਆਬ ਦੀ ਸਰਹੱਦ ਅੰਦਰ ਨਹੀਂ ਗਏ+ ਕਿਉਂਕਿ ਅਰਨੋਨ ਮੋਆਬ ਦੀ ਸਰਹੱਦ ਸੀ।
-