10 ਤੂੰ ਪੱਥਰ ਮਾਰ-ਮਾਰ ਕੇ ਉਸ ਨੂੰ ਜਾਨੋਂ ਮਾਰ ਦੇਈਂ+ ਕਿਉਂਕਿ ਉਸ ਨੇ ਤੈਨੂੰ ਤੇਰੇ ਪਰਮੇਸ਼ੁਰ ਯਹੋਵਾਹ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਤੈਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ। 11 ਫਿਰ ਜਦੋਂ ਪੂਰਾ ਇਜ਼ਰਾਈਲ ਇਸ ਬਾਰੇ ਸੁਣੇਗਾ, ਤਾਂ ਸਾਰੇ ਲੋਕ ਡਰਨਗੇ ਅਤੇ ਫਿਰ ਤੁਹਾਡੇ ਵਿੱਚੋਂ ਕੋਈ ਵੀ ਕਦੇ ਅਜਿਹਾ ਬੁਰਾ ਕੰਮ ਨਹੀਂ ਕਰੇਗਾ।+