-
ਗਿਣਤੀ 32:20-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਮੂਸਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਤੁਸੀਂ ਇਸ ਤਰ੍ਹਾਂ ਕਰੋ: ਤੁਸੀਂ ਯਹੋਵਾਹ ਸਾਮ੍ਹਣੇ ਲੜਾਈ ਲਈ ਹਥਿਆਰ ਚੁੱਕੋ।+ 21 ਤੁਹਾਡੇ ਵਿੱਚੋਂ ਹਰੇਕ ਜਣਾ ਯਹੋਵਾਹ ਅੱਗੇ ਹਥਿਆਰ ਚੁੱਕ ਕੇ ਯਰਦਨ ਦਰਿਆ ਪਾਰ ਜਾਵੇ। ਫਿਰ ਜਦੋਂ ਉਹ ਉਸ ਦੇ ਦੁਸ਼ਮਣਾਂ ਨੂੰ ਆਪਣੇ ਅੱਗਿਓਂ ਭਜਾਵੇਗਾ+ 22 ਅਤੇ ਯਹੋਵਾਹ ਸਾਮ੍ਹਣੇ ਦੇਸ਼ ਉੱਤੇ ਕਬਜ਼ਾ ਕਰ ਲਿਆ ਜਾਵੇਗਾ,+ ਤਾਂ ਤੁਸੀਂ ਵਾਪਸ ਆਪਣੇ ਘਰਾਂ ਨੂੰ ਮੁੜ ਸਕਦੇ ਹੋ।+ ਤੁਸੀਂ ਯਹੋਵਾਹ ਅਤੇ ਇਜ਼ਰਾਈਲ ਸਾਮ੍ਹਣੇ ਦੋਸ਼ੀ ਨਹੀਂ ਠਹਿਰੋਗੇ। ਫਿਰ ਯਹੋਵਾਹ ਸਾਮ੍ਹਣੇ ਤੁਸੀਂ ਇਸ ਦੇਸ਼ ਦੇ ਮਾਲਕ ਬਣ ਜਾਓਗੇ।+
-
-
ਯਹੋਸ਼ੁਆ 22:1-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਫਿਰ ਯਹੋਸ਼ੁਆ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਬੁਲਾਇਆ 2 ਅਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਉਹ ਸਾਰਾ ਕੁਝ ਕੀਤਾ ਹੈ ਜਿਸ ਦਾ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਹੁਕਮ ਦਿੱਤਾ ਸੀ+ ਅਤੇ ਤੁਸੀਂ ਮੇਰੀਆਂ ਉਹ ਸਾਰੀਆਂ ਗੱਲਾਂ ਮੰਨੀਆਂ ਹਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ।+ 3 ਤੁਸੀਂ ਇਸ ਸਾਰੇ ਸਮੇਂ ਦੌਰਾਨ, ਹਾਂ, ਅੱਜ ਤਕ ਆਪਣੇ ਭਰਾਵਾਂ ਨੂੰ ਨਹੀਂ ਛੱਡਿਆ;+ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਹੁਕਮ ਮੰਨ ਕੇ ਆਪਣਾ ਫ਼ਰਜ਼ ਨਿਭਾਇਆ ਹੈ।+ 4 ਹੁਣ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਭਰਾਵਾਂ ਨੂੰ ਆਰਾਮ ਬਖ਼ਸ਼ਿਆ ਹੈ, ਠੀਕ ਜਿਵੇਂ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।+ ਇਸ ਲਈ ਹੁਣ ਤੁਸੀਂ ਉਸ ਇਲਾਕੇ ਵਿਚ ਆਪਣੇ ਤੰਬੂਆਂ ਵਿਚ ਵਾਪਸ ਜਾ ਸਕਦੇ ਹੋ ਜੋ ਇਲਾਕਾ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਯਰਦਨ ਦੇ ਦੂਜੇ ਪਾਸੇ* ਕਬਜ਼ਾ ਕਰਨ ਲਈ ਦਿੱਤਾ ਸੀ।+
-