12 ਹੁਣ ਇਜ਼ਰਾਈਲ ਦੇ ਗੋਤਾਂ ਵਿੱਚੋਂ 12 ਆਦਮੀਆਂ ਨੂੰ ਲਓ, ਹਰੇਕ ਗੋਤ ਵਿੱਚੋਂ ਇਕ ਆਦਮੀ ਨੂੰ।+ 13 ਸਾਰੀ ਧਰਤੀ ਦੇ ਮਾਲਕ ਯਹੋਵਾਹ ਦੇ ਸੰਦੂਕ ਨੂੰ ਲਿਜਾ ਰਹੇ ਪੁਜਾਰੀਆਂ ਦੇ ਪੈਰਾਂ ਦੀਆਂ ਤਲੀਆਂ ਜਿਉਂ ਹੀ ਯਰਦਨ ਦੇ ਪਾਣੀਆਂ ਨੂੰ ਛੂਹਣਗੀਆਂ, ਤਾਂ ਉੱਪਰੋਂ ਵਹਿ ਰਹੇ ਯਰਦਨ ਦੇ ਪਾਣੀ ਰੁਕ ਜਾਣਗੇ ਅਤੇ ਕੰਧ ਵਾਂਗ ਉੱਥੇ ਹੀ ਖੜ੍ਹੇ ਹੋ ਜਾਣਗੇ।”+