7 ਇਸ ਲਈ ਉਹ ਪੰਜ ਆਦਮੀ ਉੱਥੋਂ ਚਲੇ ਗਏ ਤੇ ਲਾਇਸ਼ ਆ ਗਏ।+ ਉਨ੍ਹਾਂ ਨੇ ਦੇਖਿਆ ਕਿ ਸ਼ਹਿਰ ਦੇ ਲੋਕ ਸੀਦੋਨੀਆਂ ਵਾਂਗ ਕਿਸੇ ʼਤੇ ਨਿਰਭਰ ਨਹੀਂ ਸਨ। ਉਹ ਬੇਫ਼ਿਕਰ ਹੋ ਕੇ ਅਮਨ-ਚੈਨ ਨਾਲ ਰਹਿ ਰਹੇ ਸਨ।+ ਦੇਸ਼ ਵਿਚ ਉਨ੍ਹਾਂ ਨੂੰ ਸਤਾਉਣ ਵਾਲਾ ਕੋਈ ਅਤਿਆਚਾਰੀ ਹਾਕਮ ਨਹੀਂ ਸੀ। ਉਹ ਸੀਦੋਨੀਆਂ ਤੋਂ ਦੂਰ ਰਹਿੰਦੇ ਸਨ ਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।