ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 32:20-22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਮੂਸਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਤੁਸੀਂ ਇਸ ਤਰ੍ਹਾਂ ਕਰੋ: ਤੁਸੀਂ ਯਹੋਵਾਹ ਸਾਮ੍ਹਣੇ ਲੜਾਈ ਲਈ ਹਥਿਆਰ ਚੁੱਕੋ।+ 21 ਤੁਹਾਡੇ ਵਿੱਚੋਂ ਹਰੇਕ ਜਣਾ ਯਹੋਵਾਹ ਅੱਗੇ ਹਥਿਆਰ ਚੁੱਕ ਕੇ ਯਰਦਨ ਦਰਿਆ ਪਾਰ ਜਾਵੇ। ਫਿਰ ਜਦੋਂ ਉਹ ਉਸ ਦੇ ਦੁਸ਼ਮਣਾਂ ਨੂੰ ਆਪਣੇ ਅੱਗਿਓਂ ਭਜਾਵੇਗਾ+ 22 ਅਤੇ ਯਹੋਵਾਹ ਸਾਮ੍ਹਣੇ ਦੇਸ਼ ਉੱਤੇ ਕਬਜ਼ਾ ਕਰ ਲਿਆ ਜਾਵੇਗਾ,+ ਤਾਂ ਤੁਸੀਂ ਵਾਪਸ ਆਪਣੇ ਘਰਾਂ ਨੂੰ ਮੁੜ ਸਕਦੇ ਹੋ।+ ਤੁਸੀਂ ਯਹੋਵਾਹ ਅਤੇ ਇਜ਼ਰਾਈਲ ਸਾਮ੍ਹਣੇ ਦੋਸ਼ੀ ਨਹੀਂ ਠਹਿਰੋਗੇ। ਫਿਰ ਯਹੋਵਾਹ ਸਾਮ੍ਹਣੇ ਤੁਸੀਂ ਇਸ ਦੇਸ਼ ਦੇ ਮਾਲਕ ਬਣ ਜਾਓਗੇ।+

  • ਗਿਣਤੀ 32:25-29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਨੇ ਮੂਸਾ ਨੂੰ ਕਿਹਾ: “ਸਾਡੇ ਮਾਲਕ, ਤੇਰੇ ਸੇਵਕ ਉਸੇ ਤਰ੍ਹਾਂ ਕਰਨਗੇ ਜਿਵੇਂ ਤੂੰ ਹੁਕਮ ਦਿੱਤਾ ਹੈ। 26 ਸਾਡੇ ਬੱਚੇ, ਸਾਡੀਆਂ ਪਤਨੀਆਂ, ਸਾਡੀਆਂ ਭੇਡਾਂ-ਬੱਕਰੀਆਂ ਅਤੇ ਹੋਰ ਸਾਰੇ ਪਾਲਤੂ ਪਸ਼ੂ ਇੱਥੇ ਗਿਲਆਦ ਦੇ ਸ਼ਹਿਰਾਂ ਵਿਚ ਰਹਿਣਗੇ,+ 27 ਪਰ ਤੇਰਾ ਹਰ ਸੇਵਕ ਹਥਿਆਰ ਚੁੱਕ ਕੇ ਦਰਿਆ ਪਾਰ ਜਾਵੇਗਾ ਅਤੇ ਯਹੋਵਾਹ ਸਾਮ੍ਹਣੇ ਯੁੱਧ ਵਿਚ ਲੜੇਗਾ,+ ਜਿਵੇਂ ਸਾਡੇ ਮਾਲਕ ਨੇ ਹੁਕਮ ਦਿੱਤਾ ਹੈ।”

      28 ਇਸ ਲਈ ਮੂਸਾ ਨੇ ਪੁਜਾਰੀ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਉਨ੍ਹਾਂ ਦੇ ਸੰਬੰਧ ਵਿਚ ਇਕ ਹੁਕਮ ਦਿੱਤਾ। 29 ਮੂਸਾ ਨੇ ਉਨ੍ਹਾਂ ਨੂੰ ਕਿਹਾ: “ਜੇ ਗਾਦ ਦੇ ਪੁੱਤਰਾਂ ਅਤੇ ਰਊਬੇਨ ਦੇ ਪੁੱਤਰਾਂ ਵਿੱਚੋਂ ਹਰ ਆਦਮੀ ਯਹੋਵਾਹ ਸਾਮ੍ਹਣੇ ਯੁੱਧ ਲਈ ਹਥਿਆਰ ਚੁੱਕ ਕੇ ਤੁਹਾਡੇ ਨਾਲ ਯਰਦਨ ਦਰਿਆ ਪਾਰ ਜਾਂਦਾ ਹੈ ਅਤੇ ਤੁਸੀਂ ਉਸ ਦੇਸ਼ ʼਤੇ ਕਬਜ਼ਾ ਕਰ ਲੈਂਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਗਿਲਆਦ ਦਾ ਇਲਾਕਾ ਦੇ ਦੇਣਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ