-
ਯਹੋਸ਼ੁਆ 7:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਯਹੋਸ਼ੁਆ ਅਤੇ ਉਸ ਦੇ ਨਾਲ ਸਾਰਾ ਇਜ਼ਰਾਈਲ ਜ਼ਰਾਹ ਦੇ ਪੁੱਤਰ ਆਕਾਨ+ ਨੂੰ, ਚਾਂਦੀ, ਖ਼ਾਸ ਚੋਗੇ ਅਤੇ ਸੋਨੇ ਦੀ ਇੱਟ+ ਸਮੇਤ ਉਸ ਦੇ ਪੁੱਤਰਾਂ, ਧੀਆਂ, ਉਸ ਦਾ ਬਲਦ, ਉਸ ਦਾ ਗਧਾ, ਉਸ ਦਾ ਇੱਜੜ, ਉਸ ਦਾ ਤੰਬੂ ਅਤੇ ਜੋ ਕੁਝ ਉਸ ਦਾ ਸੀ, ਸਭ ਕੁਝ ਲੈ ਕੇ ਆਕੋਰ ਘਾਟੀ+ ਵਿਚ ਚਲੇ ਗਏ। 25 ਯਹੋਸ਼ੁਆ ਨੇ ਕਿਹਾ: “ਤੂੰ ਸਾਡੇ ਉੱਤੇ ਬਿਪਤਾ* ਕਿਉਂ ਲਿਆਇਆ ਹੈਂ?+ ਯਹੋਵਾਹ ਅੱਜ ਦੇ ਦਿਨ ਤੇਰੇ ʼਤੇ ਬਿਪਤਾ ਲਿਆਵੇਗਾ।” ਫਿਰ ਸਾਰੇ ਇਜ਼ਰਾਈਲ ਨੇ ਉਸ ਦੇ ਪੱਥਰ ਮਾਰੇ+ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਅੱਗ ਨਾਲ ਸਾੜ ਸੁੱਟਿਆ।+ ਉਨ੍ਹਾਂ ਨੇ ਉਨ੍ਹਾਂ ਸਾਰਿਆਂ ਦੇ ਪੱਥਰ ਮਾਰੇ।
-