13 ਫਿਰ ਇਜ਼ਰਾਈਲੀਆਂ ਨੇ ਅਲਆਜ਼ਾਰ ਪੁਜਾਰੀ ਦੇ ਪੁੱਤਰ ਫ਼ੀਨਹਾਸ+ ਨੂੰ ਗਿਲਆਦ ਦੇ ਇਲਾਕੇ ਵਿਚ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਭੇਜਿਆ 14 ਅਤੇ ਉਸ ਦੇ ਨਾਲ ਦਸ ਪ੍ਰਧਾਨ ਸਨ ਯਾਨੀ ਇਜ਼ਰਾਈਲ ਦੇ ਸਾਰੇ ਗੋਤਾਂ ਦੇ ਹਰ ਘਰਾਣੇ ਦਾ ਇਕ ਪ੍ਰਧਾਨ ਜੋ ਇਜ਼ਰਾਈਲ ਦੇ ਹਜ਼ਾਰਾਂ ਵਿਚ ਆਪੋ-ਆਪਣੇ ਪਿਤਾ ਦੇ ਘਰਾਣੇ ਦਾ ਮੁਖੀ ਸੀ।+