28 ਹਾਰੂਨ ਦਾ ਪੋਤਾ ਤੇ ਅਲਆਜ਼ਾਰ ਦਾ ਪੁੱਤਰ ਫ਼ੀਨਹਾਸ+ ਉਨ੍ਹਾਂ ਦਿਨਾਂ ਵਿਚ ਸੰਦੂਕ ਅੱਗੇ ਸੇਵਾ ਕਰਦਾ ਸੀ। ਉਨ੍ਹਾਂ ਨੇ ਪੁੱਛਿਆ: “ਕੀ ਅਸੀਂ ਇਕ ਵਾਰ ਫਿਰ ਆਪਣੇ ਭਰਾਵਾਂ ਯਾਨੀ ਬਿਨਯਾਮੀਨ ਦੇ ਆਦਮੀਆਂ ਨਾਲ ਯੁੱਧ ਕਰਨ ਜਾਈਏ ਜਾਂ ਨਾ?”+ ਯਹੋਵਾਹ ਨੇ ਜਵਾਬ ਦਿੱਤਾ: “ਜਾਹ, ਕਿਉਂਕਿ ਕੱਲ੍ਹ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿਆਂਗਾ।”