14 ਜਦੋਂ ਉਹ ਲਹੀ ਵਿਚ ਪਹੁੰਚਿਆ, ਤਾਂ ਉਸ ਨੂੰ ਦੇਖ ਕੇ ਫਲਿਸਤੀ ਖ਼ੁਸ਼ੀ ਨਾਲ ਉੱਚੀ-ਉੱਚੀ ਰੌਲ਼ਾ ਪਾਉਣ ਲੱਗੇ। ਫਿਰ ਯਹੋਵਾਹ ਦੀ ਸ਼ਕਤੀ ਨੇ ਉਸ ਨੂੰ ਜ਼ੋਰ ਬਖ਼ਸ਼ਿਆ।+ ਇਸ ਲਈ ਜਿਨ੍ਹਾਂ ਰੱਸੀਆਂ ਨਾਲ ਉਸ ਦੀਆਂ ਬਾਹਾਂ ਬੰਨ੍ਹੀਆਂ ਸਨ, ਉਹ ਇਵੇਂ ਟੁੱਟ ਗਈਆਂ ਜਿਵੇਂ ਧਾਗੇ ਅੱਗ ਨਾਲ ਸੜ ਕੇ ਟੁੱਟ ਜਾਂਦੇ ਹਨ ਅਤੇ ਉਸ ਦੇ ਹੱਥਾਂ ਦੀਆਂ ਬੇੜੀਆਂ ਖੁੱਲ੍ਹ ਗਈਆਂ।+