26 ਸ਼ਾਊਲ ਵੀ ਗਿਬਆਹ ਵਿਚ ਆਪਣੇ ਘਰ ਚਲਾ ਗਿਆ। ਉਸ ਦੇ ਨਾਲ ਉਹ ਯੋਧੇ ਵੀ ਗਏ ਜਿਨ੍ਹਾਂ ਦੇ ਦਿਲਾਂ ਨੂੰ ਯਹੋਵਾਹ ਨੇ ਉਭਾਰਿਆ ਸੀ। 27 ਪਰ ਕੁਝ ਨਿਕੰਮੇ ਆਦਮੀਆਂ ਨੇ ਕਿਹਾ: “ਇਹ ਸਾਨੂੰ ਕਿਵੇਂ ਬਚਾਵੇਗਾ?”+ ਉਨ੍ਹਾਂ ਨੇ ਉਸ ਨੂੰ ਤੁੱਛ ਸਮਝਿਆ ਅਤੇ ਉਹ ਉਸ ਲਈ ਕੋਈ ਤੋਹਫ਼ਾ ਨਹੀਂ ਲਿਆਏ।+ ਪਰ ਉਸ ਨੇ ਇਸ ਬਾਰੇ ਕੁਝ ਨਹੀਂ ਕਿਹਾ।