9 ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਅਤੇ ਵਧੀਆ ਤੋਂ ਵਧੀਆ ਭੇਡਾਂ-ਬੱਕਰੀਆਂ, ਡੰਗਰਾਂ, ਮੋਟੇ ਜਾਨਵਰਾਂ, ਭੇਡੂਆਂ ਅਤੇ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਬਚਾਈ ਰੱਖਿਆ।+ ਉਹ ਉਨ੍ਹਾਂ ਨੂੰ ਨਾਸ਼ ਨਹੀਂ ਸੀ ਕਰਨਾ ਚਾਹੁੰਦੇ। ਪਰ ਜਿਹੜੀਆਂ ਚੀਜ਼ਾਂ ਬੇਕਾਰ ਸਨ ਅਤੇ ਉਨ੍ਹਾਂ ਨੂੰ ਨਹੀਂ ਚਾਹੀਦੀਆਂ ਸਨ, ਉਹ ਸਾਰੀਆਂ ਉਨ੍ਹਾਂ ਨੇ ਨਾਸ਼ ਕਰ ਦਿੱਤੀਆਂ।